ਸਪੌਟਲਾਈਟ 101
ਪ੍ਰੇਰਿਤ ਹੋਵੋ ਅਤੇ ਆਪਣੀ ਰਚਨਾਤਮਕਤਾ ਨੂੰ ਸਾਂਝਾ ਕਰੋ।
ਸਪੌਟਲਾਈਟ ਕੀ ਹੈ?
ਵਰਤੋਂਕਾਰ ਵੱਲੋਂ ਤਿਆਰ ਕੀਤੀ ਸਮੱਗਰੀ ਲਈ ਸਪੌਟਲਾਈਟ ਸਾਡਾ ਮਨੋਰੰਜਕ ਪਲੇਟਫਾਰਮ ਹੈ। ਰਚਨਾਕਾਰਾਂ ਲਈ ਵਿਆਪਕ Snapchat ਭਾਈਚਾਰੇ ਦੇ ਸੰਪਰਕ ਵਿੱਚ ਆਉਣ ਦਾ ਇਹ ਇੱਕ ਵਧੀਆ ਤਰੀਕਾ ਹੈ। ਸਪੌਟਲਾਈਟ ਤੁਹਾਡੇ ਵਰਗੇ ਰਚਨਾਕਾਰ ਲੋਕਾਂ ਦੀ ਗੁਣਵੱਤਾ ਵਾਲ਼ੀ ਸਮੱਗਰੀ ਦੀਆਂ ਝਲਕੀਆਂ ਪੇਸ਼ ਕਰਦਾ ਹੈ, ਇਸਦੀ ਪਰਵਾਹ ਕੀਤੇ ਬਿਨ੍ਹਾਂ ਕਿ ਤੁਹਾਡੇ ਕਿੰਨ੍ਹੇ ਪੈਰੋਕਾਰ ਹਨ।
ਸਪੌਟਲਾਈਟ ਤੁਹਾਡੇ ਕੈਮਰਾ ਰੋਲ ਦੇ ਵੀਡੀਓਜ਼ ਦਾ ਸਮਰਥਨ ਕਰਦਾ ਹੈ, ਪਰ Snapchat ਕੈਮਰੇ ਰਾਹੀਂ ਬਣਾਏ ਗਏ Snaps ਨੂੰ ਉਜਾਗਰ ਕਰਦਾ ਹੈ।
ਵੀਡੀਓ ਬਣਾਓ, ਫੇਰ ਉਹਨਾਂ ਨੂੰ ਇਹਨਾਂ ਵਰਗੇ ਔਜ਼ਾਰਾਂ ਨਾਲ਼ ਸੰਪਾਦਿਤ ਕਰੋ:
  • ਸੁਰਖੀਆਂ
  • ਲਾਇਸੈਂਸਸ਼ੁਦਾ ਸੰਗੀਤ
  • ਅਸਲ ਆਵਾਜ਼ ਰਿਕਾਰਡਿੰਗਾਂ
  • ਲੈਂਜ਼
  • GIFs
ਜੋ ਰਚਨਾਕਾਰ ਉੱਤਮ ਸਪੌਟਲਾਈਟ Snaps ਬਣਾਉਂਂਦੇ ਹਨ, Snap ਉਹਨਾਂ ਨੂੰ ਹਰ ਮਹੀਨੇ ਮਿਲੀਅਨਾਂ ਵਿੱਚੋਂ ਕੁਝ ਹਿੱਸਾ ਦਿੰਦਾ ਹੈ, ਤਾਂ ਫ਼ਿਰ ਰਚਨਾਤਮਕ ਬਣੋ ਅਤੇ ਇਨਾਮ ਪਾਓ!
ਸਪੁਰਦਗੀ ਦੇ ਉੱਤਮ ਅਭਿਆਸ
  • Snaps, ਆਵਾਜ਼ ਦੇ ਨਾਲ਼ 60 ਸਕਿੰਟਾਂ ਤੱਕ ਲੰਬੀਆਂ ਲੰਬਕਾਰੀ ਵੀਡੀਓਜ਼ ਹੋਣੀਆਂ ਚਾਹੀਦੀਆਂ ਹਨ
  • ਵੀਡੀਓ ਨੂੰ ਪੂਰਾ ਫ੍ਰੇਮ ਭਰਨਾ ਚਾਹੀਦਾ ਹੈ (ਕੋਈ ਲੈਟਰਬਾਕਸਿੰਗ ਨਹੀਂ)
  • ਖੜ੍ਹੇ-ਚਿੱਤਰ ਵਾਲ਼ੀਆਂ ਫੋਟੋਆਂ ਅਤੇ ਖਿਤਿਜੀ, ਧੁੰਦਲੀ ਜਾਂ ਸਿਰਫ਼ ਲਿਖਤੀ Snaps ਸਪੌਟਲਾਈਟ ਉੱਤੇ ਨਹੀਂ ਦਿਸਣਗੀਆਂ
  • ਅਸਲ ਸਮੱਗਰੀ ਅਪਲੋਡ ਕਰੋ— ਹੋਰ ਐਪਾਂ ਦੇ ਵਾਟਰਮਾਰਕ ਵੀਡੀਓਜ਼ ਨੂੰ ਸਪੌਟਲਾਈਟ ਤੋਂ ਫਿਲਟਰ ਕੀਤਾ ਜਾਵੇਗਾ
ਆਪਣੀਆਂ Snaps ਵਿੱਚ #ਵਿਸ਼ੇ ਸ਼ਾਮਲ ਕਰੋ
#ਵਿਸ਼ੇ ਤੁਹਾਡੀ ਸਮੱਗਰੀ ਨੂੰ ਲੱਭਣ ਅਤੇ ਸਾਂਝਾ ਕਰਨ ਵਿੱਚ, ਅਤੇ ਤੁਹਾਡੇ ਵਰਗੀਆਂ ਹੋਰ Snaps ਦੀ ਪੜਚੋਲ ਕਰਨ ਵਿੱਚ, ਦੂਜੇ Snapchatters ਦੀ ਮਦਦ ਕਰਦੇ ਹਨ। ਜਦੋਂ ਤੁਸੀਂ ਕਿਸੇ ਸਪੌਟਲਾਈਟ ਵੀਡੀਓ ਦੇ ਹੇਠਲੇ ਖੱਬੇ ਕੋਨੇ ਵਿੱਚ #ਵਿਸ਼ੇ 'ਤੇ ਟੈਪ ਕਰਦੇ ਹੋ, ਤਾਂ ਤੁਸੀਂ ਉਹ ਸਾਰੇ ਵੀਡੀਓ ਦੇਖਣ ਦੇ ਯੋਗ ਹੋਵੋਗੇ ਜੋ ਇਸਦੀ ਵਰਤੋਂ ਕਰਦੇ ਹਨ।
ਆਪਣੀ ਵੀਡੀਓ ਵਿੱਚ #ਵਿਸ਼ੇ ਨੂੰ ਸ਼ਾਮਲ ਕਰਨ ਲਈ, ਪਹਿਲਾਂ ਆਪਣੀ Snap ਰਿਕਾਰਡ ਕਰੋ, ਫੇਰ 'ਸਪੌਟਲਾਈਟ 'ਤੇ ਸਾਂਝਾ ਕਰੋ' 'ਤੇ ਟੈਪ ਕਰੋ ਅਤੇ 'ਇੱਥੇ ਭੇਜੋ' ਸਕ੍ਰੀਨ 'ਤੇ ਵੇਰਵਾ ਜਾਂ #ਵਿਸ਼ਾ ਸ਼ਾਮਲ ਕਰੋ। ਹੈਸ਼ਟੈਗ ਦੀ ਵਰਤੋਂ ਨਾਲ਼ ਤੁਹਾਡੇ ਟਾਈਪ ਕਰਨ 'ਤੇ ਮੌਜੂਦਾ #ਵਿਸ਼ੇ ਸਾਹਮਣੇ ਆਉਣਗੇ, ਜਾਂ ਤੁਸੀਂ ਆਪਣੇ #ਵਿਸ਼ੇ ਵੀ ਬਣਾ ਸਕਦੇ ਹੋ।
 
ਦੇਖੋ ਕੀ ਪ੍ਰਚਲਿਤ ਹੋ ਰਿਹਾ ਹੈ
ਸਪੌਟਲਾਈਟ ਦੇ ਨਵੀਨਤਮ ਪ੍ਰਚਲਨਾਂ ਬਾਰੇ ਅੰਦਰੂਨੀ-ਝਾਤਾਂ ਪ੍ਰਾਪਤ ਕਰੋ। ਸਾਰੇ ਪ੍ਰਚਲਿਤ #ਵਿਸ਼ੇ, ਲੈਂਜ਼, ਅਤੇ ਸਾਊਂਡਜ਼ 'ਤੇ ਇੱਕ ਨਜ਼ਰ ਮਾਰਨ ਲਈ ਸਪੌਟਲਾਈਟ ਸਕ੍ਰੀਨ ਦੇ ਉੱਪਰ ਸੱਜੇ ਕੋਨੇ ਵਿੱਚ ਉੱਪਰ ਵੱਲ਼ ਤੀਰ ਵਾਲ਼ੇ ਪ੍ਰਤੀਕ 'ਤੇ ਟੈਪ ਕਰੋ।
ਸਪੌਟਲਾਈਟ ਚੁਣੌਤੀਆਂ
ਸਪੌਟਲਾਈਟ ਚੁਣੌਤੀਆਂ Snapchatters ਨੂੰ ਵਿਸ਼ੇਸ਼ ਮਾਪਦੰਡ ਨੂੰ ਪੂਰਾ ਕਰਨ ਵਾਲ਼ੀਆਂ ਚੋਟੀ ਦਾ ਪ੍ਰਦਰਸ਼ਨ ਕਰਨ ਵਾਲ਼ੀਆਂ ਸਪੌਟਲਾਈਟ ਸਪੁਰਦਗੀਆਂ ਨੂੰ ਸਪੁਰਦ ਕਰਾਉਣ ਲਈ ਇਨਾਮ ਜਿੱਤਣ ਦਾ ਮੌਕਾ ਪ੍ਰਦਾਨ ਕਰਦੀਆਂ ਹਨ।
ਇਹ ਜੇਤੂ Snapchatters ਨੂੰ Snaps ਬਣਾਉਣ ਲਈ ਚੁਣੌਤੀਆਂ ਦਿੰਦੇ ਹਨ ਜੋ ਕਿ Snap ਕੈਮਰਾ ਅਤੇ ਰਚਨਾਤਮਕ ਔਜ਼ਾਰਾਂ ਦੀ ਵਰਤੋਂ ਕਰਦਿਆਂ ਉਨ੍ਹਾਂ ਦੀ ਵਿਲੱਖਣ ਆਵਾਜ਼, ਦ੍ਰਿਸ਼ਟੀਕੋਣ, ਸ਼ਖਸੀਅਤ ਅਤੇ ਰਚਨਾਤਮਕਤਾ ਨੂੰ ਉਜਾਗਰ ਕਰਦੇ ਹਨ ਜਿਸ ਵਿੱਚ ਲੈਂਜ਼, ਸਾਊਂਡਜ਼ ਅਤੇ ਟਿਕਾਣੇ ਦੇ ਟੈਗ ਸ਼ਾਮਲ ਹਨ।