ਜਾਣੋ ਕਿ Snapchat 'ਤੇ ਪੈਸੇ ਕਿਵੇਂ ਕਮਾਉਣੇ ਹਨ

Snapchat ਆਮਦਨ ਸਾਂਝਾਕਰਨ ਪ੍ਰੋਗਰਾਮ
ਕੀ ਤੁਸੀਂ ਅਜਿਹੇ ਰਚਨਾਕਾਰ ਹੋ ਜਿਨ੍ਹਾਂ ਵੱਲੋਂ Snapchat 'ਤੇ ਲਗਾਤਾਰ ਕਹਾਣੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ? ਜੇਕਰ ਅਜਿਹਾ ਹੈ, ਤਾਂ ਸਾਡਾ ਪ੍ਰੋਗਰਾਮ ਮਸ਼ਹੂਰ ਰਚਨਾਕਾਰਾਂ ਨੂੰ ਉਹਨਾਂ ਦੀ ਕਹਾਣੀ 'ਤੇ ਪੋਸਟ ਕੀਤੀ ਸਮੱਗਰੀ ਲਈ ਇਨਾਮ ਦਿੰਦਾ ਹੈ - ਇਹ Snapchat ਭਾਈਚਾਰੇ ਵਿੱਚ ਯੋਗਦਾਨ ਪਾਉਣ ਲਈ ਤੁਹਾਡਾ ਧੰਨਵਾਦ ਕਰਨ ਦਾ ਸਾਡਾ ਤਰੀਕਾ ਹੈ। ਜਾਣੋ ਕਿ ਯੋਗ ਕਿਵੇਂ ਬਣਨਾ ਹੈ ਅਤੇ ਸਾਡੀਆਂ Snapchat ਰਚਨਾਕਾਰ ਕਹਾਣੀ ਦੀਆਂ ਮਦਾਂ ਬਾਰੇ ਹੋਰ ਜਾਣੋ।

ਭੁਗਤਾਨਸ਼ੁਦਾ ਭਾਈਵਾਲੀ ਲੇਬਲ
ਜੇਕਰ ਤੁਸੀਂ ਪ੍ਰਾਯੋਜਿਤ ਕੀਤੀ ਸਮੱਗਰੀ ਨੂੰ ਪੋਸਟ ਕਰਨਾ ਚਾਹੁੰਦੇ ਹੋ, ਤਾਂ ਤੁਸੀਂ 'ਇੱਥੇ ਭੇਜੋ' ਸਕ੍ਰੀਨ ਤੋਂ ਆਪਣੀਆਂ ਜਨਤਕ Snaps 'ਤੇ "ਭੁਗਤਾਨਸ਼ੁਦਾ ਭਾਈਵਾਲੀ" ਲੇਬਲ ਜੋੜ ਸਕਦੇ ਹੋ।
Snap ਸਟਾਰ ਇੱਕ ਕਦਮ ਹੋਰ ਅੱਗੇ ਜਾ ਸਕਦੇ ਹਨ ਅਤੇ ਕਿਸੇ ਬ੍ਰਾਂਡ ਨੂੰ ਟੈਗ ਕਰ ਸਕਦੇ ਹਨ ਜਦੋਂ ਉਹ ਆਪਣੀਆਂ ਖੁਦ ਦੀਆਂ ਸਪੌਟਲਾਈਟ, Snap ਨਕਸ਼ਾ ਅਤੇ ਜਨਤਕ ਕਹਾਣੀ Snaps ਪੋਸਟ ਕਰਦੇ ਹਨ।
ਤੁਹਾਡੀ ਪ੍ਰਾਯੋਜਿਤ ਕੀਤੀ ਸਮੱਗਰੀ 'ਤੇ "ਭੁਗਤਾਨਸ਼ੁਦਾ ਭਾਈਵਾਲੀ" ਲੇਬਲ ਨੂੰ ਕਿਵੇਂ ਜੋੜਨਾ ਹੈ ਇਸ ਦਾ ਤਰੀਕਾ ਇੱਥੇ ਹੈ।

ਬ੍ਰਾਂਡ ਭਾਈਵਾਲੀਆਂ ਦਾ ਟੌਗਲ
ਕਾਰੋਬਾਰ ਅਕਸਰ Snapchat 'ਤੇ ਰਚਨਾਕਾਰਾਂ ਨੂੰ ਖੋਜਣ ਲਈ ਤੀਜੀ-ਧਿਰ ਦੇ ਭਾਈਵਾਲਾਂ ਦੀ ਵਰਤੋਂ ਕਰਦੇ ਹਨ। 'ਬ੍ਰਾਂਡ ਭਾਈਵਾਲੀਆਂ ਟੌਗਲ' ਰਾਹੀਂ ਆਪਣੇ ਜਨਤਕ ਪ੍ਰੋਫਾਈਲ ਵਿਸ਼ਲੇਸ਼ਣ ਨੂੰ Snap ਦੇ ਤੀਜੀ-ਧਿਰ ਦੇ ਭਾਈਵਾਲਾਂ ਨਾਲ ਸਾਂਝਾ ਕਰਨਾ ਚੁਣੋ - ਇਹ ਜਾਣਕਾਰੀ ਕਾਰੋਬਾਰਾਂ ਵਾਸਤੇ ਇਹ ਫੈਸਲਾ ਕਰਨ ਲਈ ਮਹੱਤਵਪੂਰਨ ਹੈ ਕਿ ਉਹਨਾਂ ਦੇ ਬ੍ਰਾਂਡ ਲਈ ਕਿਸ ਰਚਨਾਕਾਰ ਨਾਲ ਕੰਮ ਕਰਨਾ ਸਭ ਤੋਂ ਵਧੀਆ ਹੈ।
ਆਪਣੀਆਂ ਜਨਤਕ ਪ੍ਰੋਫਾਈਲ ਸੈਟਿੰਗਾਂ ਦੇਖੋ ਅਤੇ 'ਬ੍ਰਾਂਡ ਭਾਈਵਾਲੀਆਂ' ਨੂੰ ਟੌਗਲ ਕਰੋ ਤਾਂ ਕਿ ਤੀਜੀ-ਧਿਰ ਦੇ ਭਾਈਵਾਲਾਂ ਨਾਲ ਜਨਤਕ ਤੌਰ 'ਤੇ ਆਪਣੀ ਜਾਣਕਾਰੀ ਸਾਂਝੀ ਕਰਨ ਦੀ ਚੋਣ ਕੀਤੀ ਜਾ ਸਕੇ ਜੋ ਬ੍ਰਾਂਡ ਭਾਈਵਾਲੀਆਂ ਲਈ ਰਚਨਾਕਾਰ ਖੋਜ 'ਤੇ ਧਿਆਨ ਦਿੰਦੇ ਹਨ।
ਕਿਰਪਾ ਕਰਕੇ ਧਿਆਨ ਦਿਓ ਕਿ ਇਹ ਵਿਸ਼ੇਸ਼ਤਾ ਇਸ ਵੇਲੇ ਸਿਰਫ਼ Snap ਸਟਾਰਾਂ ਲਈ ਉਪਲਬਧ ਹੈ।