ਸਭ ਤੋਂ ਵਧੀਆ ਸਮੱਗਰੀ ਅਭਿਆਸ · ਕਹਾਣੀਆਂ
ਤੁਹਾਡੀ ਸਮੱਗਰੀ ਦੀ ਕਾਰਗੁਜ਼ਾਰੀ ਅਤੇ ਹਰ ਦਿਨ Snapchatters ਤੱਕ ਉਸਦੀ ਪਹੁੰਚ ਦੀ ਗਣਨਾ, ਇਸ ਵਿੱਚ ਕਈ ਕਾਰਕ ਸ਼ਾਮਲ ਹੁੰਦੇ ਹਨ। ਆਪਣੀ ਕਹਾਣੀ 'ਤੇ ਦਰਸ਼ਕਾਂ ਦੀ ਗਿਣਤੀ ਨੂੰ ਵਧਾਉਣ ਅਤੇ ਹੋਰ Snapchat ਵਰਤੋਂਕਾਰਾਂ ਤੱਕ ਪਹੁੰਚਣ ਵਿੱਚ ਮਦਦ ਕਰਨ ਲਈ, ਅਸੀਂ ਤੁਹਾਨੂੰ ਇਹਨਾਂ ਸਭ ਤੋਂ ਵਧੀਆ ਅਭਿਆਸਾਂ ਨੂੰ ਅਪਣਾਉਣ ਲਈ ਉਤਸ਼ਾਹਿਤ ਕਰਦੇ ਹਾਂ।
ਮਜ਼ਬੂਤੀ ਨਾਲ ਸ਼ੁਰੂ ਕਰੋ
ਆਪਣੀ ਕਹਾਣੀ ਨੂੰ ਹਰ ਰੋਜ਼ ਮਜ਼ੇਦਾਰ ਅਤੇ ਲੁਭਾਉਣੇ ਅੰਦਾਜ਼ ਨਾਲ ਸ਼ੁਰੂ ਕਰੋ ਜੋ ਤੁਹਾਡੇ ਦਰਸ਼ਕਾਂ ਨੂੰ ਦਿਲਚਸਪ ਲੱਗੇਗਾ। ਭਾਵੇਂ ਤੁਸੀਂ ਸੰਗੀਤ ਸਮਾਰੋਹ ਵਿੱਚ ਜਾ ਰਹੇ ਹੋ ਜਾਂ ਘਰ ਵਿੱਚ ਦਿਨ ਬਿਤਾ ਰਹੇ ਹੋ - ਆਪਣੇ ਦਰਸ਼ਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਨ ਲਈ ਰੰਗ-ਮੰਚ ਤੈਅ ਕਰੋ।
ਕਹਾਣੀ ਦਾ ਤਾਣਾ-ਬਾਣਾ ਬਣਾਓ
ਕਹਾਣੀ ਦਾ ਤਾਣਾ-ਬਾਣਾ ਅਜਿਹਾ ਮਜ਼ਬੂਤ ਰੱਖੋ ਜੋ Snapchat ਵਰਤੋਂਕਾਰਾਂ ਨੂੰ ਅਖੀਰ ਤੱਕ ਵੇਖਦੇ ਰਹਿਣ ਲਈ ਉਤਸ਼ਾਹਤ ਕਰੇ। ਲੰਬੀਆਂ ਕਹਾਣੀਆਂ ਵੱਲ ਧਿਆਨ ਦਿਓ ਜਿਨ੍ਹਾਂ ਵਿੱਚ ਦਾਅ-ਪੇਚ, ਕਿਰਦਾਰ ਅਤੇ ਸ਼ੁਰੂਆਤ, ਮੱਧ ਅਤੇ ਅੰਤ ਨਾਲ ਸਪਸ਼ਟ ਬਿਰਤਾਂਤ ਹੋਵੇ।
ਸੁਰਖੀਆਂ ਵਰਤੋ
ਆਪਣੀ ਕਹਾਣੀ ਨੂੰ ਮਹੱਤਵਪੂਰਨ ਸੰਦਰਭ ਦੇਣ ਲਈ ਸੁਰਖੀਆਂ ਵਰਤ ਕੇ ਆਡੀਓ-ਰਹਿਤ ਦਰਸ਼ਕਾਂ ਦਾ ਧਿਆਨ ਖਿੱਚੋ। ਇਸ ਨਾਲ ਦਰਸ਼ਕਾਂ ਦੀ ਗਿਣਤੀ ਵਧਾਉਣ ਵਿੱਚ ਵੀ ਮਦਦ ਮਿਲ ਸਕਦੀ ਹੈ।
ਕਹਾਣੀ ਦੇ ਜਵਾਬ ਨਾਲ ਲਗਾਓ
ਆਪਣੀਆਂ ਕਹਾਣੀਆਂ ਵਿੱਚ ਕਹਾਣੀ ਦੇ ਜਵਾਬਾਂ ਨੂੰ ਲਗਾ ਕੇ ਆਪਣੇ ਦਰਸ਼ਕਾਂ ਦਾ ਭਾਈਚਾਰਾ ਬਣਾਓ ਅਤੇ ਚਰਚਾ ਕਰੋ। ਹਵਾਲੇ ਦਿੱਤੇ ਕਹਾਣੀ ਦੇ ਜਵਾਬਾਂ ਨੂੰ ਵਰਤਣਾ ਤੁਹਾਡੀਆਂ ਕਹਾਣੀਆਂ ਨੂੰ ਵਧੇਰੇ ਅਸਰਦਾਰ ਬਣਾਉਣ ਦਾ ਵਧੀਆ ਤਰੀਕਾ ਹੈ। Snapchatters ਵੀ ਤੁਹਾਡੀਆਂ ਕਹਾਣੀਆਂ ਵਿੱਚ ਆਪਣੇ ਆਪ ਨੂੰ ਦੇਖਣਾ ਪਸੰਦ ਕਰਦੇ ਹਨ!
ਸੇਧਾਂ ਦੀ ਪਾਲਣਾ ਕਰੋ
ਯਕੀਨੀ ਬਣਾਓ ਕਿ ਤੁਸੀਂ ਸੇਧਾਂ ਦੀ ਪਾਲਣਾ ਕਰਨ ਵਾਲੀਆਂ ਟਾਈਲਾਂ ਪੋਸਟ ਕੀਤੀਆਂ ਹਨ ਜੋ ਇਹ ਸੰਦਰਭ ਦਿੰਦੀਆਂ ਹਨ ਕਿ ਤੁਹਾਡੀ ਕਹਾਣੀ ਤੋਂ ਕੀ ਉਮੀਦ ਕਰਨੀ ਹੈ। ਇਹ ਮਹੱਤਵਪੂਰਨ ਹੈ ਕਿ ਤੁਹਾਡੀ ਟਾਈਲ ਗੁੰਮਰਾਹਕੁੰਨ ਨਹੀਂ ਹੈ ਅਤੇ ਸਹੀ ਢੰਗ ਨਾਲ ਦਰਸਾਉਂਦੀ ਹੈ ਕਿ Snapchatters ਤੁਹਾਡੀ ਕਹਾਣੀ ਨੂੰ ਟੈਪ ਕਰਨ 'ਤੇ ਕੀ ਉਮੀਦ ਕਰ ਸਕਦੇ ਹਨ।