ਆਓ ਸ਼ੁਰੂ ਕਰੀਏ!

ਸਾਡੇ ਕੋਲ ਉਹ ਸਭ ਕੁਝ ਹੈ ਜਿਸ ਦੀ ਤੁਹਾਨੂੰ ਪੇਸ਼ੇਵਰ ਵਾਂਗ Snap ਤੋਂ ਜਾਣੂ ਹੋਣ ਲਈ ਲੋੜ ਹੈ।

Snapchat image that represents the basics

Snapchat ਖਾਤਾ ਬਣਾਓ

ਜਾਣੋ ਕਿ Snapchat ਐਪ ਨੂੰ ਕਿਵੇਂ ਡਾਊਨਲੋਡ ਕਰਨਾ ਹੈ ਅਤੇ Snapchat ਵਰਤੋਂਕਾਰ ਨਾਮ ਕਿਵੇਂ ਬਣਾਉਣਾ ਹੈ। ਆਪਣਾ ਖਾਤਾ ਬਣਾਉਣ ਤੋਂ ਬਾਅਦ, Snapchat ਦੇ ਮੁੱਖ ਹਿੱਸਿਆਂ ਬਾਰੇ ਜਾਣਨ ਲਈ ਇਹ ਵੀਡੀਓ ਦੇਖੋ।

ਤੁਹਾਡੇ ਖਾਤੇ ਦੀ ਸੁਰੱਖਿਆ ਸਾਡੇ ਲਈ ਮਹੱਤਵਪੂਰਨ ਹੈ।
ਇਹਨਾਂ ਸੁਝਾਵਾਂ ਦੀ ਸਮੀਖਿਆ ਕਰੋ ਕਿ Snapchat 'ਤੇ ਸੁਰੱਖਿਅਤ ਕਿਵੇਂ ਰਹਿਣਾ ਹੈ ਅਤੇ ਦੋ-ਕਾਰਕ ਪ੍ਰਮਾਣਿਕਤਾ ਨੂੰ ਕਿਵੇਂ ਯੋਗ ਬਣਾਉਣਾ ਹੈ।

ਆਪਣੀ ਜਨਤਕ ਪ੍ਰੋਫਾਈਲ ਬਣਾਓ

ਜਨਤਕ ਪ੍ਰੋਫਾਈਲ ਤੁਹਾਨੂੰ Snapchat 'ਤੇ ਪੱਕੀ ਥਾਂ ਦਿੰਦੀ ਹੈ ਜਿੱਥੇ ਤੁਹਾਨੂੰ ਜਨਤਕ ਤੌਰ 'ਤੇ ਖੋਜਿਆ ਜਾ ਸਕਦਾ ਹੈ, ਤੁਹਾਡੀ ਰਚਨਾਤਮਕਤਾ ਨੂੰ ਪੇਸ਼ ਕੀਤਾ ਜਾ ਸਕਦਾ ਹੈ ਅਤੇ ਤੁਹਾਡੇ ਦਰਸ਼ਕਾਂ ਨੂੰ ਵਧਾਇਆ ਜਾ ਸਕਦਾ ਹੈ।

ਆਪਣੀ ਜਨਤਕ ਪ੍ਰੋਫਾਈਲ ਤੱਕ ਪਹੁੰਚ ਕਰਨ ਲਈ, ਸਕਰੀਨ ਦੇ ਉਪਰਲੇ ਖੱਬੇ ਕੋਨੇ ਵਿੱਚ ਬੱਸ ਆਪਣੇ ਬਿਟਮੋਜੀ 'ਤੇ ਟੈਪ ਕਰੋ ਅਤੇ "ਮੇਰੀ ਜਨਤਕ ਪ੍ਰੋਫਾਈਲ" ਚੁਣੋ। ਪ੍ਰੋਫਾਈਲ ਫ਼ੋਟੋ, ਪਿੱਠਭੂਮੀ ਫ਼ੋਟੋ, ਜੀਵਨੀ ਅਤੇ ਟਿਕਾਣਾ ਸ਼ਾਮਲ ਕਰਨਾ ਨਾ ਭੁੱਲੋ।

ਤੁਹਾਡੇ ਪ੍ਰਸ਼ੰਸਕਾਂ ਨੂੰ ਤੁਹਾਨੂੰ ਲੱਭਣ ਵਿੱਚ ਮਦਦ ਕਰਨ ਲਈ ਆਪਣੇ Snapchat ਖਾਤੇ ਦਾ ਵਰਤੋਂਕਾਰ ਨਾਮ ਅਤੇ/ਜਾਂ ਆਪਣੇ ਦੂਜੇ ਸਮਾਜਿਕ ਚੈਨਲਾਂ ਵਿੱਚ URL ਸ਼ਾਮਲ ਕਰਨਾ ਨਾ ਭੁੱਲੋ।

Snap UI image of a creator getting ready to post

ਤੁਸੀਂ ਪੋਸਟ ਕਰਨ ਲਈ ਤਿਆਰ ਹੋ!

Snapchat 'ਤੇ ਆਪਣੀ ਸਮੱਗਰੀ ਨੂੰ ਸਾਂਝਾ ਕਰਨ ਦੇ ਬਹੁਤ ਸਾਰੇ ਤਰੀਕੇ ਹਨ ਭਾਵੇਂ ਇਹ ਇਕਹਿਰੇ ਦੋਸਤ, ਚੁਣੇ ਹੋਏ ਗਰੁੱਪ ਜਾਂ ਵਿਆਪਕ Snapchat ਭਾਈਚਾਰੇ ਲਈ ਹੋਵੇ। Snapchat 'ਤੇ ਸਾਂਝੀ ਕੀਤੀ ਸਾਰੀ ਸਮੱਗਰੀ ਨੂੰ Snapchat ਦੀਆਂ ਭਾਈਚਾਰਕ ਸੇਧਾਂ ਅਤੇ ਸਮੱਗਰੀ ਸੇਧਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

Snap UI image showing how to post to your friends story

ਮੇਰੀ ਕਹਾਣੀ · ਦੋਸਤ

ਤੁਹਾਡੀ ਮੇਰੀ ਕਹਾਣੀ · ਦੋਸਤ ਵਿੱਚ ਪੋਸਟ ਕੀਤੀਆਂ Snaps ਸਿਰਫ਼ ਉਹਨਾਂ Snapchatters ਨੂੰ ਦਿਸਣਗੀਆਂ ਜਿਨ੍ਹਾਂ ਦੇ ਤੁਸੀਂ ਦੋਸਤ ਹੋ (ਉਹ ਲੋਕ ਜਿਨ੍ਹਾਂ ਨੂੰ ਤੁਸੀਂ ਸ਼ਾਮਲ ਕੀਤਾ ਹੈ)। ਤੁਹਾਡੇ ਦੋਸਤ ਤੁਹਾਡੀ ਕਹਾਣੀ ਨੂੰ 24 ਘੰਟਿਆਂ ਵਿੱਚ ਕਈ ਵਾਰ ਦੇਖ ਸਕਦੇ ਹਨ। ਇਸ ਬਾਰੇ ਹੋਰ ਜਾਣੋ ਕਿ ਆਪਣੀ ਕਹਾਣੀ ਵਿੱਚ ਕਿਵੇਂ ਕੁਝ ਪੋਸਟ ਕਰਨਾ ਹੈ।

Snap UI image showing how to post to your public story

ਮੇਰੀ ਕਹਾਣੀ · ਜਨਤਕ

ਤੁਹਾਡੀ ਜਨਤਕ ਮੇਰੀ ਕਹਾਣੀ ਇਹ ਹੈ ਕਿ ਤੁਸੀਂ ਆਪਣੇ ਅਨੁਸਰਣਕਾਰਾਂ ਅਤੇ ਵਿਆਪਕ Snapchat ਭਾਈਚਾਰੇ ਨਾਲ ਸਮੱਗਰੀ ਨੂੰ ਸਾਂਝਾ ਕਰ ਸਕਦੇ ਹੋ। ਤੁਹਾਡੇ ਅਨੁਸਰਣਕਾਰ ਕਹਾਣੀਆਂ ਪੰਨੇ ਦੇ 'ਅਨੁਸਰਣ ਕੀਤਾ ਜਾ ਰਿਹਾ' ਭਾਗ ਵਿੱਚ ਤੁਹਾਡੀ ਮੇਰੀ ਕਹਾਣੀ · ਜਨਤਕ 'ਤੇ ਪੋਸਟ ਕੀਤੀਆਂ ਕਹਾਣੀਆਂ ਦੇਖਣਗੇ। ਤੁਹਾਡੀ ਪ੍ਰੋਫਾਈਲ ਦੇਖਣ ਵਾਲਾ ਕੋਈ ਵੀ ਇਨਸਾਨ ਤੁਹਾਡੀਆਂ ਸਰਗਰਮ ਜਨਤਕ ਕਹਾਣੀਆਂ ਵੀ ਦੇਖ ਸਕਦਾ ਹੈ। 

ਜੇਕਰ ਤੁਸੀਂ ਅਜਿਹੇ ਰਚਨਾਕਾਰ ਹੋ ਜਿਸ ਦੇ Snap 'ਤੇ ਬਹੁਤ ਸਾਰੇ ਦਰਸ਼ਕ ਹਨ, ਤਾਂ ਤੁਹਾਡੀਆਂ ਜਨਤਕ ਕਹਾਣੀਆਂ ਦੀ ਡਿਸਕਵਰ ਵਿੱਚ ਭਾਈਚਾਰੇ ਨੂੰ ਸਿਫ਼ਾਰਸ਼ ਕੀਤੀ ਜਾ ਸਕਦੀ ਹੈ। 

ਤੁਹਾਡੀ ਮੇਰੀ ਜਨਤਕ ਕਹਾਣੀ 'ਇੱਥੇ ਭੇਜੋ' ਸਕਰੀਨ ਵਿੱਚ ਮੇਰੀ ਕਹਾਣੀ · ਜਨਤਕ ਸਿਰਲੇਖ ਵਾਲੇ ਪੋਸਟ ਕਰਨ ਦੇ ਵਿਕਲਪ ਦੇ ਰੂਪ ਵਿੱਚ ਮਿਲ ਸਕਦੀ ਹੈ।

ਸਪੌਟਲਾਈਟ

ਸਪੌਟਲਾਈਟ ਰਚਨਾਕਾਰਾਂ ਲਈ ਵਿਆਪਕ Snapchat ਭਾਈਚਾਰੇ ਦੇ ਰੂਬਰੂ ਹੋਣ ਦਾ ਵਧੀਆ ਤਰੀਕਾ ਹੈ।

ਇਸ ਵਿੱਚ ਸਭ ਤੋਂ ਮਨੋਰੰਜਕ Snaps ਨੂੰ ਵਿਖਾਇਆ ਜਾਂਦਾ ਹੈ ਇਸ ਦੀ ਪਰਵਾਹ ਕੀਤੇ ਬਿਨਾਂ ਕਿ ਉਨ੍ਹਾਂ ਨੂੰ ਕਿਸੇ ਨੇ ਬਣਾਇਆ ਹੈ ਜਾਂ ਤੁਹਾਡੇ ਕਿੰਨੇ ਅਨੁਸਰਣਕਾਰ ਹਨ।  

ਇਸ ਬਾਰੇ ਹੋਰ ਜਾਣੋ ਕਿਸਪੌਟਲਾਈਟ ਨੂੰ ਕਿਵੇਂ ਸਪੁਰਦ ਕਰਨਾ ਹੈ। 

ਤੁਸੀਂ ਵੈੱਬ 'ਤੇ ਵੀ ਸਪੌਟਲਾਈਟ ਸਮੱਗਰੀ ਨੂੰ ਦੇਖ ਅਤੇ ਅੱਪਲੋਡ ਕਰ ਸਕਦੇ ਹੋ! ਇਸ ਨੂੰ ਵੇਖਣ ਲਈ www.snapchat.com/spotlight 'ਤੇ ਜਾਓ।

UI image of Snap Map

Snap ਨਕਸ਼ਾ

ਨਕਸ਼ਾ ਜੋ ਸਿਰਫ਼ ਤੁਹਾਡੇ, ਤੁਹਾਡੇ ਦੋਸਤਾਂ ਅਤੇ ਤੁਹਾਡੇ ਆਲੇ ਦੁਆਲੇ ਦੀ ਦੁਨੀਆ ਦੀ ਪੜਚੋਲ ਕਰਨ ਲਈ ਬਣਾਇਆ ਹੈ। ਰਚਨਾਕਾਰ ਵਜੋਂ ਤੁਸੀਂ ਆਪਣੀਆਂ Snaps ਅਤੇ ਸਪੌਟਲਾਈਟ ਵੀਡੀਓ ਵਿੱਚ ਟਿਕਾਣਿਆਂ ਨੂੰ ਟੈਗ ਕਰਕੇ ਆਪਣੀ ਪਹੁੰਚ ਨੂੰ ਵਧਾ ਸਕਦੇ ਹੋ। Snap ਨਕਸ਼ਾ ਖੋਲ੍ਹਣ ਲਈ ਕੈਮਰਾ ਸਕਰੀਨ ਤੋਂ ਦੋ ਵਾਰ ਸੱਜੇ ਪਾਸੇ ਸਵਾਈਪ ਕਰੋ।ਜੇਕਰ ਤੁਹਾਡੇ ਕੋਲ ਜਨਤਕ ਪ੍ਰੋਫਾਈਲ ਹੈ, ਤਾਂ ਤੁਸੀਂ Snaps ਨੂੰ Snap ਨਕਸ਼ੇ 'ਤੇ ਗੁੰਮਨਾਮ ਤੌਰ 'ਤੇ ਜਾਂ ਆਪਣੇ ਨਾਮ ਨਾਲ ਸਪੁਰਦ ਕਰਨਾ ਚੁਣ ਸਕਦੇ ਹੋ।

ਇਸ ਬਾਰੇ ਹੋਰ ਜਾਣੋ ਕਿ Snap ਨਕਸ਼ੇ 'ਤੇ ਕਿਵੇਂ ਕੁਝ ਸਪੁਰਦ ਕਰਨਾ ਹੈ।

Snapchat image that represents a Snap Star profile

Snap ਸਟਾਰ ਬਣੋ

Snap ਸਟਾਰ ਜਨਤਕ ਸ਼ਖਸੀਅਤਾਂ ਜਾਂ ਰਚਨਾਕਾਰ ਹਨ ਜੋ Snapchat ਵਿੱਚ ਸਭ ਤੋਂ ਵਧੀਆ ਅਤੇ ਸਭ ਤੋਂ ਮਨੋਰੰਜਕ ਸਮੱਗਰੀ ਲਿਆਉਂਦੇ ਹਨ। ਆਪਣੇ ਵਿਲੱਖਣ ਦ੍ਰਿਸ਼ਟੀਕੋਣਾਂ ਰਾਹੀਂ Snap ਸਟਾਰ ਆਪਣੇ ਦਰਸ਼ਕਾਂ ਨੂੰ ਉਹਨਾਂ ਦੇ ਜੀਵਨ ਅਤੇ ਦਿਲਚਸਪੀਆਂ ਤੱਕ ਬੇਮਿਸਾਲ ਪਹੁੰਚ ਦਿੰਦੇ ਹਨ। 

Snap ਸਟਾਰ ਆਪਣੀ ਸਮੱਗਰੀ ਨੂੰ Snapchat 'ਤੇ ਪੇਸ਼ ਕਰਨ ਦੇ ਯੋਗ ਹੁੰਦੇ ਹਨ। ਇਸ ਬਾਰੇ ਹੋਰ ਜਾਣੋ ਕਿSnap ਸਟਾਰ ਬਣਨ ਲਈ ਅਰਜ਼ੀ ਕਿਵੇਂ ਦੇਣੀ ਹੈ

Create on Snapchat