ਆਪਣੇ ਭਾਈਚਾਰੇ ਨੂੰ ਵਧਾਓ
Snapchat ਤੁਹਾਡੇ ਲਈ ਤੁਹਾਡੇ ਅਨੁਸਰਣਕਾਰਾਂ ਨਾਲ ਜੁੜਨਾ ਅਤੇ ਉਹਨਾਂ ਨੂੰ ਸਮਝਣਾ ਆਸਾਨ ਬਣਾਉਂਦੀ ਹੈ।
ਕਹਾਣੀ ਦੇ ਜਵਾਬ ਅਤੇ ਹਵਾਲੇ
ਤੁਹਾਡੇ ਦੋਸਤਾਂ ਸਮੇਤ ਤੁਹਾਡਾ ਅਨੁਸਰਣ ਕਰਨ ਵਾਲੇ ਸਾਰੇ Snapchatters ਤੁਹਾਡੀ ਜਨਤਕ ਕਹਾਣੀ ਵੇਖਣ ਵੇਲੇ ਉੱਪਰ ਵੱਲ ਸਵਾਈਪ ਕਰ ਸਕਣਗੇ ਅਤੇ ਤੁਹਾਨੂੰ ਜਵਾਬ ਭੇਜ ਸਕਣਗੇ! ਸਾਡੇ ਭਾਈਚਾਰੇ ਨੂੰ ਸੁਰੱਖਿਅਤ ਰੱਖਣ ਲਈ ਅਸੀਂ ਬੇਲੁੜੀਂਦੇ ਅਤੇ ਅਪਮਾਨਜਨਕ ਸੁਨੇਹਿਆਂ ਨੂੰ ਆਪਣੇ ਆਪ ਛਾਂਟਦੇ ਹਾਂ।
ਕਹਾਣੀ ਦੇ ਜਵਾਬ ਦੇਖਣ ਲਈ:
ਆਪਣੀ ਜਨਤਕ ਕਹਾਣੀ Snap 'ਤੇ ਟੈਪ ਕਰੋ
ਅੰਦਰੂਨੀ-ਝਾਤਾਂ ਅਤੇ ਜਵਾਬਾਂ ਨੂੰ ਦੇਖਣ ਲਈ ਉੱਪਰ ਵੱਲ ਸਵਾਈਪ ਕਰੋ
ਪੂਰਾ ਸੁਨੇਹਾ ਦੇਖਣ ਲਈ ਜਵਾਬ 'ਤੇ ਟੈਪ ਕਰੋ ਅਤੇ ਵਾਪਸ ਜਵਾਬ ਦਿਓ
ਹਵਾਲਾ ਦੇਣ ਨਾਲ ਤੁਹਾਡੀ ਜਨਤਕ ਕਹਾਣੀ 'ਤੇ ਕਿਸੇ Snap ਅਨੁਸਰਣਕਾਰ ਦੇ ਜਵਾਬ ਨੂੰ Snap ਨਾਲ ਸਾਂਝਾ ਕਰਨਾ ਆਸਾਨ ਹੋ ਜਾਂਦਾ ਹੈ।
ਆਪਣੇ ਦਰਸ਼ਕਾਂ ਨੂੰ ਤੁਹਾਨੂੰ ਸਵਾਲ ਭੇਜਣ ਅਤੇ ਜਵਾਬ ਦੇਣ ਲਈ ਕਹੋ! ਆਪਣੇ ਪ੍ਰਸ਼ੰਸਕਾਂ ਦੀ ਸ਼ਲਾਘਾ ਕਰਨ ਲਈ ਉਹਨਾਂ ਦੇ ਜਵਾਬਾਂ ਦਾ ਹਵਾਲਾ ਦਿਓ ਅਤੇ ਆਪਣੇ ਅਨੁਸਰਣਕਾਰਾਂ ਨੂੰ ਦੱਸੋ ਕਿ ਤੁਸੀਂ ਉਹਨਾਂ ਦੇ ਜਵਾਬ ਪੜ੍ਹੇ ਹਨ।
ਕਹਾਣੀ ਦੇ ਜਵਾਬਾਂ ਅਤੇ ਹਵਾਲੇ ਬਾਰੇ ਹੋਰ ਜਾਣਕਾਰੀ ਇੱਥੇ ਮਿਲ ਸਕਦੀ ਹੈ।

ਗਤੀਵਿਧੀ ਕੇਂਦਰ
ਗਤੀਵਿਧੀ ਕੇਂਦਰ ਤੁਹਾਨੂੰ ਕਹਾਣੀ ਦੇ ਜਵਾਬਾਂ ਨੂੰ ਦੇਖਣ, ਗਾਹਕਾਂ ਨਾਲ ਚੈਟ ਕਰਨ ਅਤੇ ਉਹਨਾਂ ਦਾ ਤੁਹਾਡੀਆਂ ਕਹਾਣੀਆਂ ਵਿੱਚ ਹਵਾਲਾ ਦੇਣ ਦਿੰਦਾ ਹੈ। ਤੁਸੀਂ ਆਪਣੇ ਦਰਸ਼ਕਾਂ ਦੇ ਸਪੌਟਲਾਈਟ ਜਵਾਬਾਂ ਨੂੰ ਸਵੀਕਾਰ ਜਾਂ ਅਸਵੀਕਾਰ ਵੀ ਕਰ ਸਕਦੇ ਹੋ। ਗਤੀਵਿਧੀ ਕੇਂਦਰ ਤੱਕ ਪਹੁੰਚ ਕਰਨ ਲਈ ਆਪਣੀ ਜਨਤਕ ਪ੍ਰੋਫਾਈਲ ਵਿੱਚ ਘੰਟੀ ਦੇ ਪ੍ਰਤੀਕ 'ਤੇ ਟੈਪ ਕਰੋ।

ਆਪਣੀਆਂ ਅੰਦਰੂਨੀ-ਝਾਤਾਂ ਨੂੰ ਸਮਝੋ
ਵਿਸ਼ਲੇਸ਼ਣ ਨਾਲ ਰਚਨਾਤਮਕ ਚੋਣਾਂ ਬਾਰੇ ਬਿਹਤਰ ਸਮਝ ਮਿਲਦੀ ਹੈ ਕਿ ਤੁਹਾਡੇ ਦਰਸ਼ਕਾਂ ਨੂੰ ਕੀ ਪਸੰਦ ਹੈ ਅਤੇ ਉਹ ਤੁਹਾਡੀ ਸਮੱਗਰੀ ਵਿੱਚ ਕਿਵੇਂ ਰੁੱਝਦੇ ਹਨ। ਉਪਲਬਧ ਅੰਦਰੂਨੀ-ਝਾਤਾਂ ਅਤੇ ਤੁਹਾਡੀ ਜਨਤਕ ਪ੍ਰੋਫਾਈਲ ਤੋਂ ਉਨ੍ਹਾਂ ਤੱਕ ਪਹੁੰਚ ਕਰਨ ਬਾਰੇ ਹੋਰ ਜਾਣਕਾਰੀ ਇੱਥੇ ਮਿਲ ਸਕਦੀ ਹੈ।

Snap ਪ੍ਰਚਾਰ
Snap ਪ੍ਰਚਾਰ Snapchat ਦੇ ਅੰਦਰ ਵਰਤੋਂ ਵਿੱਚ ਆਸਾਨ ਵਿਗਿਆਪਨ ਔਜ਼ਾਰ ਹੈ ਜੋ ਤੁਹਾਨੂੰ ਤੁਹਾਡੀ ਜਨਤਕ ਪ੍ਰੋਫਾਈਲ ਤੋਂ ਸਮੱਗਰੀ ਨੂੰ ਵਿਗਿਆਪਨ ਦੇ ਰੂਪ ਵਿੱਚ ਪ੍ਰਚਾਰਨ ਦੇ ਯੋਗ ਬਣਾਉਂਦਾ ਹੈ - ਜਿਸ ਨਾਲ ਸੰਭਾਵੀ ਦਰਸ਼ਕਾਂ ਤੱਕ ਤੁਹਾਡੀ ਪਹੁੰਚ ਵੱਧ ਜਾਂਦੀ ਹੈ। ਤੁਸੀਂ ਮੋਬਾਈਲ 'ਤੇ ਐਪ ਵਿੱਚ ਆਪਣੀ ਕੁਦਰਤੀ ਜਨਤਕ ਕਹਾਣੀ, ਸੁਰੱਖਿਅਤ ਕਹਾਣੀ ਜਾਂ ਸਿੱਧੇ ਵਿਗਿਆਪਨਾਂ ਨਾਲ ਸਪੌਟਲਾਈਟ ਸਮੱਗਰੀ ਦਾ ਪ੍ਰਚਾਰ ਕਰ ਸਕਦੇ ਹੋ। ਜਾਣੋ ਕਿ Snap ਦਾ ਪ੍ਰਚਾਰ ਕਿਵੇਂ ਕਰਨਾ ਹੈ।