ਸਪੌਟਲਾਈਟ ਵਿੱਚ ਸਪੁਰਦ ਕਿਵੇਂ ਕਰਨਾ ਹੈ
ਵਿਸ਼ਾਲ (ਅਤੇ ਸਮਰਥਕ) ਦਰਸ਼ਕਾਂ ਤੱਕ ਪਹੁੰਚਣ ਦੇ ਮੌਕੇ ਲਈ ਆਪਣੀਆਂ Snaps ਨੂੰ ਸਪੌਟਲਾਈਟ 'ਤੇ ਸਾਂਝਾ ਕਰੋ:
ਤੁਹਾਡੇ ਫ਼ੋਨ 'ਤੇ
ਆਪਣੀ Snap ਨੂੰ ਰਿਕਾਰਡ ਕਰੋ ਅਤੇ ਕਿਸੇ ਵੀ ਰਚਨਾਤਮਕ ਔਜ਼ਾਰਾਂ ਜਾਂ ਸੰਪਾਦਨਾਂ ਨੂੰ ਸ਼ਾਮਲ ਕਰੋ। 'ਇੱਥੇ ਭੇਜੋ' ਬਟਨ 'ਤੇ ਟੈਪ ਕਰਕੇ 'ਇੱਥੇ ਭੇਜੋ' ਸਕ੍ਰੀਨ ਦੇ ਸਿਖਰ 'ਤੇ 'ਸਪੌਟਲਾਈਟ' ਚੁਣੋ।
ਵੈੱਬ ਉੱਤੇ
ਆਪਣੇ Snapchat ਖਾਤੇ ਵਿੱਚ ਲੌਗ ਇਨ ਕਰੋ ਅਤੇ ਤੇਜ਼ ਅਤੇ ਅਸਾਨ ਸਪੁਰਦਗੀਆਂ ਲਈ ਵੈੱਬ ਅਪੋਲਡਰ ਔਜ਼ਾਰ ਦੀ ਵਰਤੋਂ ਕਰੋ।
CH_035.png
ਸਪੌਟਲਾਈਟ 'ਤੇ ਸਫ਼ਲਤਾ ਲਈ ਪੇਸ਼ੇਵਰ ਸੁਝਾਅ
  • ਰਚਨਾਤਮਕ ਬਣੋ! ਲੈਂਜ਼, ਸਾਊਂਡਜ਼, ਅਤੇ GIFs ਵਰਗੇ ਔਜ਼ਾਰ ਸ਼ਾਮਲ ਕਰੋ
  • ਸਾਰੀਆਂ ਵੀਡੀਓਜ਼ ਲੰਬਕਾਰੀ ਹੋਣੀਆਂ ਚਾਹੀਦੀਆਂ ਹਨ ਅਤੇ 60 ਸਕਿੰਟਾਂ ਤੱਕ ਲੰਬੀਆਂ ਹੋ ਸਕਦੀਆਂ ਹਨ
  • ਕਾਪੀਰਾਈਟ ਦੀ ਉਲੰਘਣਾ ਤੋਂ ਬਚਣ ਲਈ ਸਿਰਫ਼ Snapchat ਦੀ ਲਾਇਬ੍ਰੇਰੀ ਦੇ ਸੰਗੀਤ ਦੀ ਵਰਤੋਂ ਕਰੋ
  • ਸਮਾਂ-ਰੇਖਾ ਦੀ ਵਰਤੋਂ ਕਰੋ, ਕੈਮਰੇ ਦੀ ਇੱਕ ਵਿਸ਼ੇਸ਼ਤਾ ਜੋ ਤੁਹਾਨੂੰ ਕਈ ਕਲਿੱਪਾਂ ਨੂੰ ਰਿਕਾਰਡ ਕਰਨ ਅਤੇ ਉਹਨਾਂ ਨੂੰ ਇਕੱਠੇ ਜੋੜਨ ਦਿੰਦੀ ਹੈ
  • ਜਦੋਂ ਤੁਸੀਂ ਸਪੌਟਲਾਈਟ ਵਿੱਚ Snap ਸਪੁਰਦ ਕਰਦੇ ਹੋ ਤਾਂ #ਵਿਸ਼ਾ ਸ਼ਾਮਲ ਕਰੋ (ਜਿਵੇਂਕਿ, #ਲਾਈਫਹੈਕਸ)
ਇਸ ਤੋਂ ਪਹਿਲਾਂ ਕਿ ਸਮੱਗਰੀ ਸਪੌਟਲਾਈਟ ਟੈਬ 'ਤੇ ਦਿਸੇ, ਉਸ ਦੀ ਸੰਚਾਲਕਾਂ ਵੱਲੋਂ ਸਮੀਖਿਆ ਕੀਤੀ ਜਾਂਦੀ ਹੈ ਜੋ ਇਹ ਯਕੀਨੀ ਬਣਾਉਣ ਵਿੱਚ ਮਦਦ ਕਰਦੇ ਹਨ ਕਿ ਇਹ ਸਾਡੀਆਂ ਸਪੌਟਲਾਈਟ ਸੇਧਾਂ ਅਤੇ ਭਾਈਚਾਰਕ ਸੇਧਾਂ ਦੀ ਪਾਲਣਾ ਕਰਦੀ ਹੈ। ਸਪੌਟਲਾਈਟ ਵਿੱਚ Snap ਸਪੁਰਦ ਕਰਨ ਤੋਂ ਬਾਅਦ, ਆਪਣੀ ਪ੍ਰੋਫਾਈਲ ਵਿੱਚ ਸਪੁਰਦਗੀ ਦੀ ਸਥਿਤੀ ਦੇਖੋ।