ਸਪੌਟਲਾਈਟ ਉੱਤੇ ਇਨਾਮ ਪ੍ਰਾਪਤ ਕਿਵੇਂ ਕਰੀਏ
ਅੱਪਡੇਟ ਕੀਤਾ: ਜਨਵਰੀ 2024
ਸਪੌਟਲਾਈਟ ਰਾਹੀਂ ਤੁਹਾਨੂੰ ਲੱਖਾਂ Snapchatters ਦੇ ਨਾਲ ਦੁਨੀਆ ਭਰ ਦੇ ਵਰਤੋਂਕਾਰਾਂ ਨਾਲ ਛੋਟੇ ਵੀਡੀਓ ਬਣਾਉਣ ਅਤੇ ਸਾਂਝਾ ਕਰਨ ਦਾ ਮੌਕਾ ਮਿਲਦਾ ਹੈ। ਅਸੀਂ ਆਪਣੇ ਭਾਈਚਾਰੇ ਦੇ ਰਚਨਾਤਮਕ ਯੋਗਦਾਨਾਂ ਦੀ ਬਹੁਤ ਕਦਰ ਕਰਦੇ ਹਾਂ ਅਤੇ ਸਪੌਟਲਾਈਟ ਅਜਿਹੀ ਥਾਂ ਹੈ ਜਿੱਥੇ ਕੋਈ ਵੀ ਮਸ਼ਹੂਰ ਹੋ ਸਕਦਾ ਹੈ।
ਉੱਭਰ ਰਹੇ ਰਚਨਾਕਾਰਾਂ ਨੂੰ ਸਫ਼ਲ ਬਣਾਉਣਾ
Snapchatters ਨੂੰ ਉਹਨਾਂ ਦੀ ਰਚਨਾਤਮਕਤਾ ਲਈ ਇਨਾਮ ਦੇਣਾ ਸਾਡੇ ਲਈ ਮਹੱਤਵਪੂਰਨ ਹੈ। ਅਸੀਂ ਇਹ ਸਾਂਝਾ ਕਰਨ ਲਈ ਉਤਸ਼ਾਹਤ ਹਾਂ ਕਿ ਅਸੀਂ ਯੋਗ ਸਪੌਟਲਾਈਟ ਰਚਨਾਕਾਰਾਂ ਲਈ ਉਪਲਬਧ ਕੁੱਲ ਇਨਾਮਾਂ ਵਿੱਚ ਵਾਧਾ ਕੀਤਾ ਹੈ।
ਅਸੀਂ ਅਜਿਹੇ ਉੱਭਰ ਰਹੇ ਰਚਨਾਕਾਰਾਂ ਨੂੰ ਇਨਾਮ ਦੇ ਰਹੇ ਹਾਂ ਜੋ ਸਪੌਟਲਾਈਟ 'ਤੇ ਵੀਡੀਓ ਪਾਉਣ ਵਿੱਚ ਰੁੱਝੇ ਹੋਏ ਹਨ। ਯੋਗ Snapchatters ਮਹੀਨਾਵਾਰ ਇਨਾਮ ਪ੍ਰਾਪਤ ਕਰ ਸਕਦੇ ਹਨ - ਜੋ ਕਿ ਪੈਸਿਆਂ ਲਈ ਨਕਦੀ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ - ਜੇਕਰ ਉਹ ਉਸ ਕੈਲੰਡਰ ਮਹੀਨੇ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਰਚਨਾਕਾਰ ਹਨ। ਪ੍ਰਦਰਸ਼ਨ ਵੱਖ-ਵੱਖ ਕਾਰਕਾਂ, ਜਿਵੇਂ ਕਿ ਦ੍ਰਿਸ਼ਾਂ ਅਤੇ ਹੋਰ ਰੁਝੇਵਿਆਂ ਦੇ ਮੈਟਰਿਕਸਾਂ ਦੇ ਆਧਾਰ 'ਤੇ ਮਲਕੀਅਤ ਵਾਲੇ ਫਾਰਮੂਲੇ ਮੁਤਾਬਕ ਨਿਰਧਾਰਤ ਕੀਤਾ ਜਾਂਦਾ ਹੈ।
ਯੋਗ ਹੋਣ ਲਈ:
  1. ਤੁਹਾਡਾ ਖਾਤਾ ਘੱਟੋ-ਘੱਟ 1 ਮਹੀਨਾ ਪੁਰਾਣਾ ਹੋਣਾ ਚਾਹੀਦਾ ਹੈ
  2. ਤੁਹਾਡੀ ਪ੍ਰੋਫਾਈਲ ਜਨਤਕ 'ਤੇ ਸੈੱਟ ਹੋਣੀ ਚਾਹੀਦੀ ਹੈ
  3. ਤੁਹਾਡੇ ਕੋਲ ਘੱਟੋ-ਘੱਟ 1,000 ਫਾਲੋਅਰ ਹੋਣੇ ਚਾਹੀਦੇ ਹਨ
  4. ਤੁਹਾਨੂੰ ਉਸ ਕੈਲੰਡਰ ਮਹੀਨੇ ਵਿੱਚ ਘੱਟੋ-ਘੱਟ 10,000 ਦ੍ਰਿਸ਼ ਮਿਲਣੇ ਚਾਹੀਦੇ ਹਨ
  5. ਤੁਹਾਨੂੰ ਉਸ ਕੈਲੰਡਰ ਮਹੀਨੇ ਵਿੱਚ 5 ਵੱਖ-ਵੱਖ ਦਿਨਾਂ ਵਿੱਚ ਘੱਟੋ-ਘੱਟ 10 ਵਾਰ ਪੋਸਟ ਕਰਨਾ ਹੋਵੇਗਾ। ਘੱਟੋ-ਘੱਟ 5 ਪੋਸਟਾਂ ਲਈ Snapchat ਰਚਨਾਤਮਕ ਔਜ਼ਾਰ (ਕੈਮਰਾ, ਸੰਪਾਦਨ, ਜਾਂ ਸੰਗੀਤ ਵਿੱਚੋਂ ਕੋਈ ਇੱਕ) ਦੀ ਵਰਤੋਂ ਕਰਨੀ ਚਾਹੀਦੀ ਹੈ। 
  6. ਤੁਹਾਡੀ ਸਮੱਗਰੀ ਅਸਲੀ (ਤੁਹਾਡੇ ਵੱਲੋਂ ਬਣਾਈ) ਹੋਣੀ ਚਾਹੀਦੀ ਹੈ
  7. ਤੁਹਾਨੂੰ ਕਿਸੇ ਯੋਗ ਦੇਸ਼ ਵਿੱਚ ਰਹਿਣਾ ਅਤੇ Snaps ਪੋਸਟ ਕਰਨੀਆਂ ਚਾਹੀਦੀਆਂ ਹਨ
  8. ਤੁਹਾਨੂੰ ਸਫਲਤਾਪੂਰਵਕ ਭੁਗਤਾਨ ਖਾਤਾ ਸਥਾਪਤ ਕਰਨਾਚਾਹੀਦਾ ਹੈ
  9. ਤੁਹਾਨੂੰ ਭਾਈਚਾਰਕ ਸੇਧਾਂ, ਸਮੱਗਰੀ ਸੇਧਾਂ, ਸਪੌਟਲਾਈਟ ਸੇਧਾਂ, ਸੇਵਾ ਦੀਆਂ ਮਦਾਂ, ਸੰਗੀਤ ਸੇਧਾਂ ਅਤੇ ਸਾਡੀਆਂ ਸਪੌਟਲਾਈਟ ਮਦਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਤੁਹਾਡੇ ਵੱਲੋਂ ਸਪੌਟਲਾਈਟ ਤੋਂ ਮਿਟਾਈ ਕੋਈ ਵੀ Snap ਭੁਗਤਾਨ ਲਈ ਯੋਗ ਨਹੀਂ ਹੋਵੇਗੀ।
ਜੇਕਰ ਤੁਸੀਂ ਆਪਣੀਆਂ ਸਪੌਟਲਾਈਟ ਸਪੁਰਦਗੀਆਂ ਤੋਂ ਇਨਾਮ ਪ੍ਰਾਪਤ ਕਰਨ ਦੇ ਯੋਗ ਹੋ, ਤਾਂ ਤੁਹਾਨੂੰ Snapchat ਐਪ ਵਿੱਚ ਪੁਸ਼ ਸੂਚਨਾ ਮਿਲੇਗੀ ਅਤੇ ਤੁਹਾਨੂੰ ਮੇਰੀ ਪ੍ਰੋਫਾਈਲ ਵਿੱਚ ਵੀ ਸੂਚਿਤ ਕੀਤਾ ਜਾਵੇਗਾ ਜਿੱਥੇ ਤੁਸੀਂ ਕ੍ਰਿਸਟਲ ਹੱਬ ਨੂੰ ਖੋਲ੍ਹਣ ਲਈ 'ਮੇਰੇ Snap ਕ੍ਰਿਸਟਲ' 'ਤੇ ਟੈਪ ਕਰ ਸਕਦੇ ਹੋ।
ਸਪੌਟਲਾਈਟ ਚੁਣੌਤੀਆਂ
ਉੱਚ-ਪ੍ਰਦਰਸ਼ਨ ਕਰਨ ਵਾਲੀਆਂ ਅਜਿਹੀਆਂ ਸਪੌਟਲਾਈਟ ਸਪੁਰਦਗੀਆਂ ਲਈ ਇਨਾਮ ਜਿੱਤੋ ਜਿਨ੍ਹਾਂ ਦਾ ਅਸਰ ਚੁਣੌਤੀ ਉਤਪ੍ਰੇਰਕਾਂ 'ਤੇ ਪੈਂਦਾ ਹੈ ਅਤੇ ਖਾਸ ਨਿਰਣਾਇਕ ਮਾਪਦੰਡਾਂ 'ਤੇ ਸਭ ਤੋਂ ਵਧੀਆ ਅੰਕ ਹਾਸਲ ਕਰਦੀਆਂ ਹਨ।
ਇਹ ਰਚਨਾਕਾਰਾਂ ਲਈ Snap ਕੈਮਰਾ ਅਤੇ ਸੰਪਾਦਨ ਔਜ਼ਾਰ ਵਰਤ ਕੇ ਆਪਣੇ ਵਿਲੱਖਣ ਅੰਦਾਜ਼ ਅਤੇ ਰਚਨਾਤਮਕਤਾ ਨੂੰ ਉਜਾਗਰ ਕਰਨ ਦਾ ਮੌਕਾ ਹੈ। ਚੁਣੌਤੀਆਂ ਲਈ Snaps ਸਪੁਰਦ ਕਰਨ ਵਾਲੇ ਰਚਨਾਕਾਰ ਵੀ ਇਨਾਮਾਂ ਲਈ ਯੋਗ ਹੋ ਸਕਦੇ ਹਨ।
ਤੁਹਾਡੀਆਂ ਸਪੌਟਲਾਈਟਾਂ ਨੂੰ ਕੌਣ ਦੇਖਦਾ ਹੈ?
ਸਾਡੇ ਉੇਦੇਸ਼ ਹਰੇਕ ਵਿਅਕਤੀ ਦੇ ਤਜ਼ਰਬੇ ਨੂੰ ਸਪੌਟਲਾਈਟ ਦੇ ਅੰਦਰ ਉਨ੍ਹਾਂ ਲਈ ਨਿਜੀ ਬਣਾਉਣਾ ਹੈ। ਸਾਡੀਆਂ ਸਮੱਗਰੀ ਐਲਗੋਰਿਦਮਾਂ ਸਭ ਤੋਂ ਵੱਧ ਦਿਲਖਿਚਵੀਆਂ Snaps ਨੂੰ ਦਿਖਾਉਣ ਦਾ ਕੰਮ ਕਰਦੀਆਂ ਹਨ ਜਿਨ੍ਹਾਂ ਵਿੱਚ ਹਰੇਕ Snapchatter ਦੀ ਦਿਲਚਸਪੀ ਹੁੰਦੀ ਹੈ।
ਜੋ ਕੁਝ ਵੀ ਅਸੀਂ ਬਣਾਉਂਦੇ ਹਾਂ ਉਹ Snapchatters ਨੂੰ ਆਪਣੇ ਆਪ ਨੂੰ ਜ਼ਾਹਰ ਕਰਨ, ਉਸ ਪਲ਼ ਵਿੱਚ ਜੀਉਣ, ਦੁਨੀਆ ਬਾਰੇ ਸਿੱਖਣ, ਅਤੇ ਮਿਲ ਕੇ ਮਜ਼ਾ ਕਰਨ ਦੀ ਸੇਵਾ ਵਿੱਚ ਮਦਦ ਕਰਦਾ ਹੈ।