ਤੋਹਫ਼ਾ ਦੇਣਾ
Snapchatters ਆਪਣੇ ਮਨਪਸੰਦ Snap ਸਿਤਾਰਿਆਂ ਨੂੰ ਤੋਹਫ਼ਾ ਭੇਜ ਕੇ ਉਨ੍ਹਾਂ ਨੂੰ ਪਿਆਰ ਵਿਖਾ ਸਕਦੇ ਹਨ।
ਤੋਹਫ਼ੇ ਕਹਾਣੀ ਦੇ ਜਵਾਬਾਂ ਰਾਹੀਂ ਭੇਜੇ ਜਾਂਦੇ ਹਨ, ਜਿਸ ਨਾਲ ਪ੍ਰਸ਼ੰਸਕਾਂ ਲਈ ਉਨ੍ਹਾਂ ਦੇ ਮਨਪਸੰਦ Snap ਸਿਤਾਰਿਆਂ ਨਾਲ ਜੁੜਨਾ ਸੌਖਾ ਹੋ ਜਾਂਦਾ ਹੈ, ਅਤੇ Snap ਸਿਤਾਰਿਆਂ ਲਈ ਆਪਣੇ ਪ੍ਰਸ਼ੰਸਕਾਂ ਨਾਲ ਡੂੰਘੇ ਰਿਸ਼ਤੇ ਕਾਇਮ ਕਰਨਾ ਸੌਖਾ ਹੋ ਜਾਂਦਾ ਹੈ। Snap ਸਿਤਾਰੇ ਕਹਾਣੀ ਦੇ ਜਵਾਬਾਂ ਰਾਹੀਂ ਪ੍ਰਾਪਤ ਕੀਤੇ ਤੋਹਫ਼ਿਆਂ ਤੋਂ ਪ੍ਰਾਪਤ ਮਾਲੀਏ ਦੀ ਕਮਾਈ ਦਾ ਹਿੱਸਾ ਕਮਾਉਂਦੇ ਹਨ।
ਇਹ ਕਿਵੇਂ ਕੰਮ ਕਰਦਾ ਹੈ
Snapchatters Snap ਟੋਕਨ ਖਰੀਦ ਸਕਦੇ ਹਨ, ਜੋ ਫਿਰ ਆਭਾਸੀ ਤੋਹਫ਼ੇ ਭੇਜਣ ਲਈ ਵਰਤੇ ਜਾਂਦੇ ਹਨ ਜਦੋਂ ਉਹ Snap ਵੇਖਦੇ ਹਨ ਜੋ ਉਨ੍ਹਾਂ ਦੇ ਦਿਨ ਲਈ ਖੁਸ਼ੀ ਲਿਆਉਂਦੀ ਹੈ।
ਤੋਹਫ਼ਾ ਪ੍ਰਾਪਤ ਕਰਨਾ ਯੋਗ ਰਚਨਾਕਾਰਾਂ ਨੂੰ ਕ੍ਰਿਸਟਲਾਂ ਵਜੋਂ ਇਨਾਮ ਦੇ ਸਕਦਾ ਹੈ। ਕ੍ਰਿਸਟਲਸ ਉਹ ਹੁੰਦੇ ਹਨ ਜਿਨ੍ਹਾਂ ਰਾਹੀਂ ਰਚਨਾਕਾਰਾਂ ਨੂੰ ਭੁਗਤਾਨ ਕੀਤਾ ਜਾਂਦਾ ਹੈ, ਇਸ ਲਈ ਵੱਡੇ ਤੋਹਫ਼ਿਆਂ ਦਾ ਅਰਥ ਵੱਡਾ ਭੁਗਤਾਨ ਹੁੰਦਾ ਹੈ! ਕੁਝ ਘੱਟੋ ਘੱਟ ਕ੍ਰਿਸਟਲ ਇਕੱਠੇ ਹੋਣ ਸਾਰ ਹੀ, ਰਚਨਾਕਾਰ ਆਪਣੇ ਕ੍ਰਿਸਟਲਸ ਨੂੰ ਡਾਲਰ ਵਿੱਚ ਨਕਦ ਕਰ ਸਕਦੇ ਹਨ।
Snapchatter ਨੂੰ ਸੂਚਿਤ ਕੀਤਾ ਜਾਵੇਗਾ ਜਦੋਂ ਉਨ੍ਹਾਂ ਦਾ ਤੋਹਫ਼ਾ ਖੋਲ੍ਹਿਆ ਜਾਂਦਾ ਹੈ। Snap ਸਿਤਾਰੇ ਕਿਸੇ Snap ਵਿੱਚ ਆਪਣੇ ਪ੍ਰਸ਼ੰਸਕਾਂ ਨੂੰ ਜਵਾਬ ਦੇਣਾ ਜਾਂ ਹਵਾਲਾ ਦੇਣਾ ਚੁਣ ਸਕਦਾ ਹੈ (ਜੋ ਲੋਕ ਤੋਹਫ਼ੇ ਭੇਜਦੇ ਹਨ ਉਹਨਾਂ ਨੂੰ ਰਚਨਾਕਾਰ ਦੀ ਕਹਾਣੀ ਦੀ ਜਵਾਬ ਫੀਡ ਵਿੱਚ ਤਰਜੀਹ ਦਿੱਤੀ ਜਾਂਦੀ ਹੈ)।
ਇਹ ਤੁਹਾਡੇ ਚੋਟੀ ਦੇ ਸਮਰਥਕਾਂ ਨਾਲ ਗੱਲਬਾਤ ਸ਼ੁਰੂ ਕਰਨ ਦਾ ਸ਼ਾਨਦਾਰ ਤਰੀਕਾ ਹੈ। ਇਹ ਦਰਸਾਉਣ ਦਾ ਵੀ ਇੱਕ ਬਹੁਤ ਵੱਡਾ ਮੌਕਾ ਹੈ ਕਿ ਤੁਹਾਡੇ ਗਾਹਕ ਭਾਈਚਾਰੇ ਲਈ ਕਿੰਨੇ ਵਫ਼ਾਦਾਰ ਹਨ, ਇਸ ਲਈ ਆਪਣੇ ਸਭ ਤੋਂ ਵੱਡੇ ਪ੍ਰਸ਼ੰਸਕਾਂ ਨੂੰ ਸ਼ਾਮਲ ਕਰੋ ਅਤੇ ਉਨ੍ਹਾਂ ਦਾ ਧੰਨਵਾਦ ਕਰੋ।
ਯੋਗਤਾ
ਯੋਗ ਦੇਸ਼ਾਂ ਵਿੱਚ 16 ਸਾਲ ਤੋਂ ਵੱਧ ਉਮਰ ਦੇ Snap ਸਿਤਾਰੇ ਤੋਹਫ਼ਿਆਂ ਰਾਹੀਂ ਇਨਾਮ ਪ੍ਰਾਪਤ ਕਰ ਸਕਦੇ ਹਨ।