ਰਚਨਾਕਾਰ ਮਾਰਕੀਟਪਲੇਸ
ਰਚਨਾਕਾਰ ਮਾਰਕੀਟਪਲੇਸ ਕਾਰੋਬਾਰਾਂ ਨੂੰ Snapchat ਦੇ ਰਚਨਾਕਾਰ ਭਾਈਚਾਰੇ ਵਿੱਚ ਲੱਭਣ ਅਤੇ ਭਾਗੀਦਾਰੀ ਵਿੱਚ ਮਦਦ ਕਰਦਾ ਹੈ।
ਇਹ ਕਿਵੇਂ ਕੰਮ ਕਰਦਾ ਹੈ
ਹਰ ਕਿਸਮ ਅਤੇ ਅਕਾਰ ਦੇ ਕਾਰੋਬਾਰ ਰਚਨਾਕਾਰਾਂ ਨਾਲ਼ ਬ੍ਰੈਂਡਿਡ ਸਮੱਗਰੀ ਪਹਿਲਕਦਮੀਆਂ, AR ਭਾਗੀਦਾਰੀਆਂ ਅਤੇ ਹੋਰ ਲਈ ਵਧੇਰੇ ਤੌਰ 'ਤੇ ਕੰਮ ਕਰਨਾ ਚਾਹੁੰਦੇ ਹਨ।
ਰਚਨਾਕਾਰ ਮਾਰਕੀਟਪਲੇਸ ਵਿਸ਼ੇਸ਼ਤਾਵਾਂ ਦਾ ਸਮੂਹ ਹੈ ਜੋ ਬ੍ਰਾਂਡਾਂ ਅਤੇ ਰਚਨਾਕਾਰਾਂ ਨੂੰ ਜੋੜਨ ਅਤੇ ਸਹਿਯੋਗ ਕਰਨ ਦੇ ਯੋਗ ਬਣਾਉਂਦਾ ਹੈ। ਰਚਨਾਕਾਰ ਆਪਣੇ ਹੁਨਰ ਅਤੇ ਪਹੁੰਚ ਦੀ ਵਰਤੋਂ ਕਰਕੇ ਕਾਰੋਬਾਰਾਂ ਨੂੰ ਆਪਣੀਆਂ ਕਹਾਣੀਆਂ ਦੱਸਣ ਅਤੇ ਟੀਚਿਆਂ ਨੂੰ ਪੂਰਾ ਕਰਨ ਵਿੱਚ ਮਦਦ ਕਰ ਸਕਦੇ ਹਨ।
ਕਾਰੋਬਾਰ ਫ਼ਿਲਟਰਾਂ ਦੀ ਵਰਤੋਂ ਕਰਦਿਆਂ ਭਾਗੀਦਾਰਾਂ ਦੀ ਤਲਾਸ਼ ਕਰਦੇ ਹਨ ਜਿਵੇਂਕਿ ਬਜਟ, ਭਾਸ਼ਾ, ਅਤੇ ਵਿਸ਼ੇਸ਼ਤਾ। ਰਚਨਾਕਾਰ ਆਪਣੇ ਰੇਟਾਂ ਨੂੰ ਖ਼ੁਦ ਨਿਰਧਾਰਤ ਕਰਦੇ ਹਨ ਅਤੇ ਫੈਸਲਾ ਕਰਦੇ ਹਨ ਕਿ ਕਿਹੜੇ ਪ੍ਰੋਜੈਕਟ ਕਰਨੇ ਹਨ।
CH_70_Reap_Rewards_Creator_Marketplace.jpg
ਜੁੜਨਾ ਕਿਵੇਂ ਹੈ
ਚੋਟੀ ਦੇ ਲੈਂਜ਼ ਰਚਨਾਕਾਰਾਂ ਦੇ ਨਾਲ਼ ਕਾਰੋਬਾਰਾਂ ਦੀ ਭਾਗੀਦਾਰੀ ਕਰਨ ਵਿੱਚ ਜੋ ਸ਼ੁਰੂਆਤ ਹੋਈ ਉਹ ਸਮੇਂ ਦੇ ਨਾਲ਼ ਹੋਰ ਕਿਸਮਾਂ ਦੇ ਰਚਨਾਕਾਰਾਂ ਨੂੰ ਸ਼ਾਮਲ ਕਰਨ ਲਈ ਵਧੇਗੀ। ਜੇ ਤੁਹਾਨੂੰ ਮਾਰਕੀਟਪਲੇਸ ਨਾਲ਼ ਜੁੜਨ ਲਈ ਚੁਣਿਆ ਗਿਆ ਹੈ, ਤਾਂ Snap ਵਿੱਚੋਂ ਕੋਈ ਤੁਹਾਡੇ ਸੰਪਰਕ ਵਿੱਚ ਆਵੇਗਾ।
ਇਹ ਸਭ ਕੁਝ ਸੰਤੁਲਨ ਬਾਰੇ ਹੈ। ਜਿਵੇਂ-ਜਿਵੇਂ ਵਧੇਰੇ ਪ੍ਰਮਾਣਿਤ, ਉੱਚ ਗੁਣਵੱਤਾ ਵਾਲ਼ੇ ਬ੍ਰਾਂਡ ਮਾਰਕੀਟਪਲੇਸ ਨਾਲ਼ ਜੁੜਦੇ ਰਹਿਣਗੇ, Snap ਹੋਰ ਰਚਨਾਕਾਰਾਂ ਤੱਕ ਪਹੁੰਚਦਾ ਰਹੇਗਾ।
ਸੱਦਾ ਦੇਣ ਦਾ ਸਭ ਤੋਂ ਵਧੀਆ ਤਰੀਕਾ? ਜਨਤਕ ਪ੍ਰੋਫਾਈਲ ਸਥਾਪਤ ਕਰੋ, ਹਰ ਦਿਨ ਦਿਲਕਸ਼ ਸਮੱਗਰੀ ਬਣਾਓ, ਆਪਣੇ ਦਰਸ਼ਕ ਵਧਾਓ, ਅਤੇ Snap ਸਿਤਾਰਾ ਬਣੋ!
ਇੱਕ ਵਾਰ ਮਾਰਕੀਟਪਲੇਸ ਵਿੱਚ ਬੁਲਾਉਣ 'ਤੇ, ਤੁਸੀਂ ਪੋਰਟਫੋਲੀਓ ਬਣਾਓਗੇ। ਇੱਥੇ ਤੁਹਾਡੇ ਕੋਲ਼ ਉਹਨਾਂ ਲੈਜ਼ ਜਾਂ ਵੀਡੀਓਜ਼ ਨੂੰ ਉਜਾਗਰ ਕਰਨ ਦਾ ਮੌਕਾ ਹੈ ਜੋ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਰਚਨਾਤਮਕਤਾ ਨੂੰ ਚੰਗੀ ਤਰ੍ਹਾਂ ਵਿਖਾਉਣਗੇ।
ਸੁਝਾਅ
  • ਦਰਸ਼ਕਾਂ ਦੀ ਅੰਦਰੁਨੀ-ਝਾਤਾਂ ਦੀ ਚੋਣ (ਜਨਸੰਖਿਆ, ਪਹੁੰਚ, ਆਦਿ) ਤਾਂ ਜੋ ਬ੍ਰਾਂਡ ਤੁਹਾਡੇ ਅਤੇ ਤੁਹਾਡੇ ਪ੍ਰਸ਼ੰਸਕਾਂ ਬਾਰੇ ਹੋਰ ਜਾਣ ਸਕਣ। ਜੇ ਤੁਹਾਡੇ ਕੋਲ਼ ਦਰਸ਼ਕਾਂ ਦੀ ਅੰਦਰੁਨੀ-ਝਾਤ ਹੈ ਤਾਂ ਬ੍ਰਾਂਡਾਂ ਦੀ ਤੁਹਾਡੇ ਨਾਲ਼ ਭਾਗੀਦਾਰੀ ਦੀ ਸੰਭਾਵਨਾ ਵੱਧ ਜਾਵੇਗੀ, ਪਰ ਯਾਦ ਰੱਖੋ ਕਿ ਤੁਸੀਂ ਕੀ ਸਾਂਝਾ ਕਰਨਾ ਹੈ ਉਹ ਚੁਣੋ।
  • ਰਚਨਾਕਾਰ ਮਾਰਕੀਟਪਲੇਸ ਵਿੱਚ ਹਿੱਸਾ ਲੈ ਕੇ, ਕਾਰੋਬਾਰ ਤੁਹਾਨੂੰ ਸਿੱਧੇ ਤੌਰ 'ਤੇ ਸੰਪਰਕ ਕਰ ਸਕਣਗੇ, ਇਸ ਲਈ ਤੁਹਾਨੂੰ ਆਪਣੇ ਈਮੇਲ ਪਤੇ ਨੂੰ ਵਿਸ਼ਾਲ ਦਰਸ਼ਕਾਂ ਲਈ ਉਪਲਬਧ ਕਰਵਾਉਣ ਵਿੱਚ ਝਿਜਕਣਾ ਨਹੀਂ ਚਾਹੀਦਾ ਹੈ।
  • ਆਪਣੀ ਈਮੇਲ ਨੂੰ ਹਰ ਰੋਜ਼ ਦੇਖੋ। ਵਿਚਾਰਸ਼ੀਲ, ਗ੍ਰਹਿਣਸ਼ੀਲ, ਅਤੇ ਜਵਾਬ ਦੇਣ ਲਈ ਤੇਜ਼ ਰਹੋ! 
  • ਲੈਂਜ਼ ਜਾਂ ਵੀਡੀਓ ਨੂੰ ਉਜਾਗਰ ਕਰਦੇ ਸਮੇਂ ਪਿਛਲੇ ਬ੍ਰਾਂਡ ਸੌਦੇ ਵਿਖਾਓ।