ਆਪਣੀ ਸਮੱਗਰੀ ਰਣਨੀਤੀ ਤਿਆਰ ਕਰੋ
ਇਹ ਜ਼ਰੂਰੀ ਰਣਨੀਤੀਆਂ ਤੁਹਾਡੇ ਦਰਸ਼ਕਾਂ ਨੂੰ ਰੁਝਾਉਣ ਅਤੇ ਵਧਾਉਣ ਵਿੱਚ ਤੁਹਾਡੀ ਸਮੱਗਰੀ ਦੀ ਮਦਦ ਕਰ ਸਕਦੀਆਂ ਹਨ!
ਜੋ ਤੁਸੀਂ ਹੋ ਉਹੀ ਰਹੋ
Snapchat ਉਹ ਜਗ੍ਹਾ ਹੈ ਜਿੱਥੇ ਤੁਸੀਂ ਆਪਣੇ ਦਿਨ ਦੇ ਸਭ ਤੋਂ ਵਧੀਆ ਹਿੱਸੇ ਤੋਂ ਲੈ ਕੇ ਵਿਚਲੇ ਕਮਲੇ ਪਲ਼ਾਂ ਦੀ ਸਾਰੀ ਕਹਾਣੀ ਦੱਸ ਸਕਦੇ ਹੋ। ਤੁਸੀਂ ਮੂਲ ਰੂਪ ਵਿੱਚ ਕੀ ਹੋ ਦਰਸ਼ਕ ਇਹ ਜਾਣਨਾ ਚਾਹੁੰਦੇ ਹਨ, ਨਾ ਕਿ ਕਿਸੇ ਬਹੁਰੂਪੀਏ ਮਨੁੱਖ ਨੂੰ ਵੇਖਣਾ ਚਾਹੁੰਦੇ ਹਨ।
ਪ੍ਰਚਾਰਕ ਪੋਸਟਾਂ ਦੇ ਵਿੱਚ ਦਿਨ-ਬ-ਦਿਨ, ਪਲ਼-ਪਲ਼ ਦੀ ਸਮੱਗਰੀ ਪ੍ਰਦਾਨ ਕਰਕੇ ਆਪਣੀ ਕਹਾਣੀ ਫੀਡ ਨੂੰ ਸੰਤੁਲਿਤ ਕਰੋ। ਤੁਹਾਡੇ ਪ੍ਰਸ਼ੰਸਕ ਇਹ ਜਾਣਨਾ ਚਾਹੁੰਦੇ ਹਨ ਕਿ ਤੁਸੀਂ ਕਿਹੜੀਆਂ ਚੀਜ਼ਾਂ ਦੀ ਪਰਵਾਹ ਕਰਦੇ ਹੋ, ਇਸ ਲਈ ਸਮੱਗਰੀ ਦਾ ਪ੍ਰਚਾਰ ਕਰਦੇ ਹੋਏ ਵੀ ਇਸਨੂੰ ਅਸਲ ਰੱਖੋ।
ਉਤਪਾਦਾਂ ਦਾ ਪ੍ਰਚਾਰ ਕਰਦੇ ਹੋਏ, ਆਪਣੇ ਦਰਸ਼ਕਾਂ ਨੂੰ ਹੱਲਾਸ਼ੇਰੀ ਲਈ ਕੂਪਨ ਦਵੋ ਅਤੇ ਉਹਨਾਂ ਨੂੰ ਰੁੱਝਣ ਦਾ ਇੱਕ ਰਸਤਾ ਦਵੋ - ਜਿਵੇਂ ਇੱਕ ਸੈਲਫੀ ਪੋਸਟ ਕਰਨਾ।
ਫੀਡਬੈਕ ਲਈ ਤਿਆਰ ਰਰੋ
ਮਜ਼ਬੂਤ ਰਿਸ਼ਤੇ ਬਣਾਉਣ ਲਈ ਪ੍ਰਸ਼ੰਸਕਾਂ ਨਾਲ਼ ਗੱਲਬਾਤ ਕਰੋ। ਉਹਨਾਂ ਨਾਲ਼ ਜੁੜੋ ਅਤੇ ਜਾਣੋ ਕਿ ਉਹ ਕੀ ਦੇਖਣ ਵਿੱਚ ਦਿਲਚਸਪੀ ਰੱਖਦੇ ਹਨ।
ਜਿਵੇਂਕਿ, ਤੁਸੀਂ ਮਿੱਟੀ ਦੇ ਭਾਂਡੇ ਬਣਾ ਸਕਦੇ ਹੋ, ਪਰ ਤੁਹਾਡੇ ਪ੍ਰਸ਼ੰਸਕ ਤੁਹਾਨੂੰ ਤੁਹਾਡੇ ਕੱਪੜਿਆਂ ਬਾਰੇ ਪੁੱਛ ਸਕਦੇ ਹਨ। ਉਸ ਵਿੱਚ ਉੱਲਰ ਜਾਓ। ਮਿਸ਼ਰਣ ਵਿੱਚ ਫੈਸ਼ਨ ਸ਼ਾਮਲ ਕਰੋ।
ਹਰ ਰੋਜ਼ ਪੋਸਟ ਕਰੋ
ਕਈ Snapchatters ਐਪ ਨੂੰ ਹਰ ਰੋਜ਼ ਵਰਦੇ ਹਨ! ਆਪਣੇ ਦਰਸ਼ਕਾਂ ਨੂੰ ਹੋਰ ਲਈ ਵਾਪਸ ਆਉਣ ਲਈ ਉਤਸ਼ਾਹਿਤ ਰੱਖੋ।
ਸਿਰਫ਼ ਫੋਟੋਆਂ ਤੋਂ ਉਲਟ ਵੀਡੀਓ-ਅਧਾਰਤ ਕਹਾਣੀਆਂ ਕਰਨਾ ਬਿਹਤਰ ਹੈ। ਲੋਕ ਕੁਦਰਤੀ ਤੌਰ 'ਤੇ ਤੁਹਾਡੀ ਸਮੱਗਰੀ ਦੇਖਣ ਵਿੱਚ ਜ਼ਿਆਦਾ ਸਮਾਂ ਬਿਤਾਉਣਗੇ। ਆਪਣੀ ਸਮੱਗਰੀ ਨੂੰ ਹੋਰ ਰੁਝਾਉਣ ਲਈ ਬਣਾਉਣ ਵਾਸਤੇ Snap ਦੇ ਰਚਨਾਤਮਕ ਕੈਮਰੇ ਅਤੇ ਸੰਪਾਦਨ ਔਜ਼ਾਰਾਂ ਦੀ ਵਰਤੋਂ ਕਰੋ।
ਮੂਲ ਸਮੱਗਰੀ ਸਭ ਤੋਂ ਵਧੀਆ ਹੁੰਦੀ ਹੈ
ਮੂਲ Snapchat ਕੈਮਰੇ ਦੀ ਵਰਤੋਂ ਕਰਦਿਆਂ ਉਹ ਸਮੱਗਰੀ ਬਣਾਓ ਜੋ Snapchat ਦੀ ਮੂਲ ਹੋਵੇ। ਇਹ ਇਸਨੂੰ ਪ੍ਰਮਾਣਿਕ, ਉਸ ਪਲ਼ ਵਿੱਚ, ਨਿਜੀ ਰੱਖਦਾ ਹੈ, ਅਤੇ ਇੰਝ ਨਹੀਂ ਲਗਦਾ ਕਿ ਇਸਨੂੰ ਸਿਰਫ਼ ਦੂਜੇ ਪਲੇਟਫਾਰਮਾਂ ਤੋਂ ਦੁਹਰਾਇਆ ਗਿਆ ਹੈ।
ਰਚਨਾਕਾਰ ਬਹੁਤ ਕੁਝ ਕਰ ਰਹੇ ਹਨ ਅਤੇ ਸ਼ਾਇਦ ਕਈ ਪਲੇਟਫਾਰਮਾਂ 'ਤੇ ਕੰਮ ਕਰ ਰਹੇ ਹੋ ਸਕਦੇ ਹਨ। ਇਹ ਯਕੀਨੀ ਬਣਾਓ ਕਿ Snapchat ਉੱਤੇ ਤੁਹਾਡੀ ਸਮੱਗਰੀ ਉਹੀ ਚੀਜ਼ ਨਹੀਂ ਹੈ ਜੋ ਕਿ ਤੁਸੀਂ ਕਿਸੇ ਹੋਰ ਪਲੇਟਫਾਰਮ ਉੱਤੇ ਪੋਸਟ ਕਰ ਰਹੇ ਹੋ। ਸਮੱਗਰੀ ਖਾਸ ਲੱਗਣੀ ਚਾਹੀਦੀ ਹੈ। ਖਾਸ ਸਮੱਗਰੀ ਵਧੀਆ ਕੰਮ ਕਰਦੀ ਹੈ। ਲੋਕਾਂ ਨੂੰ ਤੁਹਾਡੀ ਪ੍ਰੋਫਾਈਲ ਲੱਭਣ ਵਿੱਚ ਮਦਦ ਕਰਨ ਲਈ ਦੂਜੇ ਪਲੇਟਫਾਰਮਾਂ ਉੱਤੇ ਆਪਣੇ Snap ਵਰਤੋਂਕਾਰ-ਨਾਮ ਨੂੰ ਸਾਂਝਾ ਕਰਨਾ ਇੱਕ ਬਹੁਤ ਵਧੀਆ ਵਿਚਾਰ ਹੈ।
ਪ੍ਰਚਲਿਤ ਚੀਜ਼ਾਂ 'ਤੇ ਧਿਆਨ ਦਿਓ
ਦਰਸ਼ਕਾਂ ਵਿੱਚ ਆਪਣੇ ਆਪ ਨੂੰ ਜਾਣੇ-ਪਛਾਣੇ ਨਾਮ ਵਜੋਂ ਸਥਾਪਤ ਕਰਨ ਲਈ ਮੌਜੂਦਾ ਪ੍ਰਚਲਨਾਂ 'ਤੇ ਧਿਆਨ ਦਿਓ।
ਹੋਰਾਂ ਰਚਨਾਕਾਰਾਂ ਨਾਲ਼ ਸਹਿਯੋਗ ਕਰੋ
ਵਧੇਰੇ ਲੋਕਾਂ ਤੱਕ ਪਹੁੰਚਣ ਲਈ ਆਪਣੇ ਸਥਾਨਕ ਰਚਨਾਕਾਰਾਂ ਨਾਲ਼ ਭਾਗੀਦਾਰੀ ਕਰੋ।