ਆਪਣੀ ਸਮੱਗਰੀ ਨੂੰ ਸਾਂਝਾ ਕਰਨ ਦੇ ਤਰੀਕੇ
Snapchat 'ਤੇ ਆਪਣੀ ਸਮੱਗਰੀ ਸਾਂਝੀ ਕਰਨ ਦੇ ਬਹੁਤ ਸਾਰੇ ਤਰੀਕੇ ਹਨ, ਚਾਹੇ ਇਹ ਕਿਸੇ ਦੋਸਤ, ਕਿਸੇ ਚੁਣੀਂਦਾ ਗਰੁੱਪ, ਤੁਹਾਡੇ ਅਨੁਸਰਣਕਰਤਾਵਾਂ ਜਾਂ ਸਮੁੱਚੇ Snapchat ਭਾਈਚਾਰੇ ਨਾਲ ਸਾਂਝੀ ਕਰਨੀ ਹੋਵੇ। Snapchat 'ਤੇ ਸਾਂਝੀ ਕੀਤੀ ਸਾਰੀ ਸਮੱਗਰੀ Snapchat ਭਾਈਚਾਰਕ ਸੇਧਾਂ ਅਤੇ ਸਮੱਗਰੀ ਸੇਧਾਂ ਦਾ ਪਾਲਣ ਕਰਨ ਵਾਲੀ ਹੋਣੀ ਚਾਹੀਦੀ ਹੈ।
ਦੋਸਤਾਂ ਲਈ ਮੇਰੀ ਕਹਾਣੀ
Snapchat ਨੇ ਸਭ ਤੋਂ ਪਹਿਲਾਂ 2013 ਵਿੱਚ ਕਹਾਣੀਆਂ ਨੂੰ ਲਾਂਚ ਕੀਤਾ ਤਾਂ ਜੋ ਤੁਸੀਂ ਆਪਣੇ ਦੋਸਤਾਂ ਨਾਲ ਆਪਣੇ ਦਿਨ ਦੇ ਪਲਾਂ ਨੂੰ ਸਾਂਝਾ ਕਰ ਸਕੋ। ਮੇਰੀ ਕਹਾਣੀ ਤੁਹਾਡੇ ਪੱਕੇ ਦੋਸਤਾਂ ਲਈ ਹੈ (ਉਹ ਦੋਸਤ ਜਿਨ੍ਹਾਂ ਨੇ ਤੁਹਾਨੂੰ ਵੀ ਸ਼ਾਮਲ ਕੀਤਾ ਹੋਇਆ ਹੈ)। ਬਸ ਸੈਟਿੰਗਾਂ 'ਤੇ ਜਾਓ, ਹੇਠਾਂ ਵੱਲ ਸਕ੍ਰੌਲ ਕਰ ਕੇ "ਪਰਦੇਦਾਰੀ ਨਿਯੰਤਰਣ" ਭਾਗ 'ਤੇ ਜਾਓ ਅਤੇ "ਮੇਰੀ ਕਹਾਣੀ ਦੇਖਣਾ" ਨੂੰ "ਮੇਰੇ ਦੋਸਤ" ਜਾਂ "ਵਿਉਂਤਬੱਧ" 'ਤੇ ਸੈੱਟ ਕਰੋ। "ਵਿਉਂਤਬੱਧ" ਵਿਕਲਪ ਤੁਹਾਨੂੰ ਕੁਝ ਦੋਸਤਾਂ ਨੂੰ ਮੇਰੀ ਕਹਾਣੀ ਦੇਖਣ ਤੋਂ ਰੋਕਣ ਦਿੰਦਾ ਹੈ।
ਜਨਤਕ ਕਹਾਣੀ
ਤੁਹਾਡੀ ਜਨਤਕ ਮੇਰੀ ਕਹਾਣੀ ਇਹ ਹੈ ਕਿ ਤੁਸੀਂ ਆਪਣੇ ਫਾਲੋਅਰਾਂ ਅਤੇ ਵਿਆਪਕ Snapchat ਭਾਈਚਾਰੇ ਨਾਲ ਸਮੱਗਰੀ ਨੂੰ ਸਾਂਝਾ ਕਰ ਸਕਦੇ ਹੋ। ਜਨਤਕ ਕਹਾਣੀਆਂ ਸਿੱਧੇ ਤੁਹਾਡੇ ਅਸਲ ਦੋਸਤਾਂ ਅਤੇ ਫਾਲੋਅਰਾਂ ਕੋਲ ਜਾਂਦੀਆਂ ਹਨ। ਤੁਹਾਡੇ ਦੋਸਤ (ਉਹ ਲੋਕ ਜਿਨ੍ਹਾਂ ਨੂੰ ਤੁਸੀਂ ਸ਼ਾਮਲ ਕੀਤਾ ਹੋਇਆ ਹੈ) ਕਹਾਣੀਆਂ ਪੰਨੇ ਦੇ ਦੋਸਤਾਂ ਦੇ ਭਾਗ ਵਿੱਚ ਤੁਹਾਡੀਆਂ ਜਨਤਕ ਕਹਾਣੀਆਂ ਵੇਖਣਗੇ ਅਤੇ ਤੁਹਾਡੇ ਫਾਲੋਅਰ (ਉਹ ਲੋਕ ਜਿਨ੍ਹਾਂ ਨੇ ਤੁਹਾਨੂੰ ਸ਼ਾਮਲ ਕੀਤਾ ਹੋਇਆ ਹੈ ਪਰ ਤੁਸੀਂ ਉਨ੍ਹਾਂ ਨੂੰ ਸ਼ਾਮਲ ਨਹੀਂ ਕੀਤਾ) ਕਹਾਣੀਆਂ ਪੰਨੇ ਦੇ ਅਗਲੇ ਭਾਗ ਵਿੱਚ ਤੁਹਾਡੀਆਂ ਜਨਤਕ ਕਹਾਣੀਆਂ ਵੇਖਣਗੇ। ਜੇ ਤੁਹਾਡੇ ਦਰਸ਼ਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਜਾਂਦੀ ਹੈ, ਤਾਂ ਤੁਹਾਡੀਆਂ ਜਨਤਕ ਕਹਾਣੀਆਂ, ਕਹਾਣੀਆਂ ਦੇ ਪੰਨੇ 'ਤੇ ਵਿਖਾਏ ਜਾਣ ਲਈ ਯੋਗ ਹੋ ਸਕਦੀਆਂ ਹਨ। ਜਨਤਕ ਕਹਾਣੀਆਂ ਕਿਸੇ ਵੀ ਅਜਿਹੇ Snapchatter ਨੂੰ ਵੀ ਦਿਸ ਸਕਦੀਆਂ ਹਨ ਜੋ ਤੁਹਾਡੀ ਜਨਤਕ ਪ੍ਰੋਫਾਈਲ 'ਤੇ ਆਉਂਦਾ ਹੈ।
ਸਪੌਟਲਾਈਟ
ਆਪਣੀਆਂ Snaps ਨੂੰ ਆਪਣੇ ਦੋਸਤਾਂ ਅਤੇ ਫਾਲੋਅਰਾਂ ਤੋਂ ਪਰੇ ਕਿਸੇ ਦਰਸ਼ਕਾਂ ਨਾਲ ਸਾਂਝਾ ਕਰਨ ਲਈ ਸਪੌਟਲਾਈਟ ਵਿੱਚ ਸਪੁਰਦ ਕਰੋ। ਸਪੌਟਲਾਈਟ 'ਤੇ ਆਪਣੀ ਸਮੱਗਰੀ ਨੂੰ ਸਾਂਝਾ ਕਰਨਾ ਨਵੇਂ ਪ੍ਰਸ਼ੰਸਕਾਂ ਵੱਲੋਂ ਲੱਭੇ ਜਾਣ ਅਤੇ ਆਪਣੇ ਦਰਸ਼ਕਾਂ ਨੂੰ ਵਧਾਉਣ ਦਾ ਮੌਕਾ ਹੈ! ਤੁਸੀਂ ਆਪਣੀਆਂ Snaps ਨੂੰ ਸਪੌਟਲਾਈਟ 'ਤੇ ਸਪੁਰਦ ਕਰਦੇ ਸਮੇਂ "ਜਨਤਕ ਪ੍ਰੋਫਾਈਲ 'ਤੇ Snap ਦਿਖਾਓ" ਨੂੰ ਟੌਗਲ ਕਰਕੇ ਆਪਣੀਆਂ ਮਨਪਸੰਦ ਸਪੌਟਲਾਈਟਾਂ ਨੂੰ ਸਿੱਧੇ ਆਪਣੀ ਜਨਤਕ ਪ੍ਰੋਫਾਈਲ ਵਿੱਚ ਸੁਰੱਖਿਅਤ ਕਰ ਸਕਦੇ ਹੋ।
Snap ਨਕਸ਼ਾ
Snap ਨਕਸ਼ਾ ਤੁਹਾਡਾ ਨਿੱਜੀ ਨਕਸ਼ਾ ਹੈ, ਜਿੱਥੇ ਤੁਸੀਂ ਆਪਣੇ ਟਿਕਾਣੇ ਤੋਂ Snaps ਨੂੰ ਜਨਤਕ ਤੌਰ 'ਤੇ ਸਾਂਝਾ ਕਰ ਸਕਦੇ ਹੋ ਅਤੇ ਦੁਨੀਆ ਭਰ ਵਿੱਚ ਬਣਾਈ ਜਾ ਰਹੀ ਸਮੱਗਰੀ ਨੂੰ ਦੇਖ ਸਕਦੇ ਹੋ।
ਜੇ ਤੁਹਾਡੀ ਕੋਈ ਜਨਤਕ ਪ੍ਰੋਫਾਈਲ ਹੈ, ਤਾਂ ਤੁਸੀਂ Snap ਨਕਸ਼ੇ 'ਤੇ ਗੁਪਤ ਰੂਪ ਵਿੱਚ ਜਾਂ ਆਪਣਾ ਨਾਮ ਜੋੜ ਕੇ Snaps ਸਪੁਰਦ ਕਰਨਾ ਚੁਣ ਸਕਦੇ ਹੋ। ਜੇ ਤੁਸੀਂ Snap ਨਕਸ਼ੇ 'ਤੇ ਕੋਈ Snap ਸਾਂਝੀ ਕਰਦੇ ਹੋ ਜਿਸ ਨਾਲ ਤੁਹਾਡਾ ਨਾਮ ਜੁੜਿਆ ਹੋਇਆ ਹੈ, ਤਾਂ ਤੁਹਾਡੀ Snap ਨੂੰ ਦੇਖਣ ਵਾਲੇ ਲੋਕ ਤੁਹਾਨੂੰ ਫ਼ਾਲੋ ਕਰ ਸਕਦੇ ਹਨ ਅਤੇ ਤੁਹਾਡੀ Snap ਤੋਂ ਸਿੱਧੇ ਤੁਹਾਡੀ ਜਨਤਕ ਪ੍ਰੋਫਾਈਲ 'ਤੇ ਜਾ ਕੇ ਤੁਹਾਡੀ ਹੋਰ ਸਮੱਗਰੀ ਵੇਖ ਸਕਦੇ ਹਨ।
ਥਾਂ ਟੈਗਾਂ ਵਾਲੀਆਂ Snaps ਜੋ ਸਪੌਟਲਾਈਟ ਜਾਂ ਤੁਹਾਡੀ ਜਨਤਕ ਕਹਾਣੀ ਨਾਲ ਸਾਂਝੀਆਂ ਕੀਤੀਆਂ ਹਨ Snap ਨਕਸ਼ੇ 'ਤੇ ਥਾਂ ਪ੍ਰੋਫਾਈਲਾਂ ਵਿੱਚ ਦਿਸਣਗੀਆਂ।
ਕਹਾਣੀਆਂ ਨੂੰ ਆਪਣੀ ਜਨਤਕ ਪ੍ਰੋਫਾਈਲ 'ਤੇ ਸੁਰੱਖਿਅਤ ਕਰੋ
ਮੇਰੀ ਜਨਤਕ ਪ੍ਰੋਫਾਈਲ → ‘ਕਹਾਣੀਆਂ’ 'ਤੇ ਜਾਓ।
ਪ੍ਰੋਫਾਈਲ ਪ੍ਰਬੰਧਨ ਭਾਗ ਤੋਂ ਆਪਣੀ ਪ੍ਰੋਫਾਈਲ 'ਤੇ ਟੈਪ ਕਰੋ, 'ਕਹਾਣੀਆਂ' ਟੈਬ 'ਤੇ ਜਾਓ ਅਤੇ 'ਆਪਣੀ ਪ੍ਰੋਫਾਈਲ ਵਿੱਚ ਕਹਾਣੀ ਸ਼ਾਮਲ ਕਰੋ' 'ਤੇ ਟੈਪ ਕਰੋ।
ਆਪਣੀ ਕਹਾਣੀ ਬਣਾਓ
ਆਪਣੀ ਕਹਾਣੀ ਬਣਾਉਣ ਲਈ ਇੱਕ ਜਾਂ ਵੱਧ snaps ਚੁਣੋ। ਤੁਸੀਂ ਆਪਣੇ ਕੈਮਰਾ ਰੋਲ ਤੋਂ ਸਿੱਧੇ ਹੀ ਪਹਿਲਾਂ ਤੋਂ ਸਾਂਝੀਆਂ ਕੀਤੀਆਂ ਜਨਤਕ Snaps, ਤੁਹਾਡੀਆਂ ਯਾਦਾਂ ਵਿੱਚੋਂ Snaps ਜਾਂ ਫ਼ੋਟੋਆਂ ਅਤੇ ਵੀਡੀਓ ਨੂੰ ਚੁਣ ਸਕਦੇ ਹੋ। ਜਦੋਂ ਤੁਸੀਂ ਸਭ ਕਰ ਲਿਆ, ਤਾਂ 'ਸ਼ਾਮਲ ਕਰੋ' 'ਤੇ ਟੈਪ ਕਰੋ। ਕਹਾਣੀ ਵਿੱਚ 100 Snaps ਜਾਂ ਕੁੱਲ ਸਮੱਗਰੀ ਦੇ 5 ਮਿੰਟ ਸ਼ਾਮਲ ਹੋ ਸਕਦੇ ਹਨ—ਜੋ ਵੀ ਤੁਸੀਂ ਪਹਿਲਾਂ ਕਰਦੇ ਹੋ।
ਆਪਣੀ ਕਹਾਣੀ ਦੀ ਸਮੀਖਿਆ ਅਤੇ ਸੰਪਾਦਨ ਕਰੋ
ਪੂਰੀ ਕਹਾਣੀ ਦੀ ਝਲਕ ਵੇਖਣ ਲਈ Snap, ਫੋਟੋ ਜਾਂ ਵੀਡੀਓ 'ਤੇ ਟੈਪ ਕਰੋ ਅਤੇ ਵੇਖੋ ਕਿ ਇਹ ਤੁਹਾਡੇ ਦਰਸ਼ਕਾਂ ਨੂੰ ਕਿਵੇਂ ਦਿਖਾਈ ਦੇਵੇਗੀ। ਉੱਪਰਲੇ ਸੱਜੇ ਕੋਨੇ ਵਿੱਚ 'ਸੰਪਾਦਿਤ ਕਰੋ' 'ਤੇ ਟੈਪ ਕਰਕੇ ਸਮੱਗਰੀ ਨੂੰ ਦੁਬਾਰਾ ਸੰਗਠਿਤ ਕਰੋ ਜਾਂ ਹਟਾਓ।
ਆਪਣਾ ਸਿਰਲੇਖ ਅਤੇ ਕਵਰ ਫ਼ੋਟੋ ਚੁਣੋ।
ਆਪਣੀ ਕਹਾਣੀ ਲਈ ਸਿਰਲੇਖ ਦਾਖਲ ਕਰੋ। ਕਵਰ ਫ਼ੋਟੋ ਚੁਣਨ ਲਈ, ਫ਼ੋਟੋ ਚੋਣਕਾਰ ਰਾਹੀਂ ਸਕ੍ਰੌਲ ਕਰੋ ਅਤੇ ਆਪਣੀ ਸੁਰੱਖਿਅਤ ਕੀਤੀ ਕਹਾਣੀ ਵਿਚਲੀ ਸਮੱਗਰੀ ਵਿੱਚੋਂ ਇੱਕ ਚਿੱਤਰ ਚੁਣੋ। ਵਧੀਆ ਸਿਰਲੇਖ ਅਤੇ ਕਵਰ ਫ਼ੋਟੋ ਤੁਹਾਡੇ ਪ੍ਰਸ਼ੰਸਕਾਂ ਨੂੰ ਇਸ ਗੱਲ ਦਾ ਸੰਕੇਤ ਦੇਵੇਗੀ ਕਿ ਤੁਹਾਡੇ ਕੋਲ ਹੋਰ ਕੀ ਹੈ! ਜਦੋਂ ਤੁਸੀਂ ਸਭ ਕਰ ਲਿਆ, ਤਾਂ ਆਪਣੀ ਕਹਾਣੀ ਨੂੰ ਆਪਣੇ ਜਨਤਕ ਪ੍ਰੋਫਾਈਲ 'ਤੇ ਸੁਰੱਖਿਅਤ ਕਰਨ ਲਈ 'ਪੂਰਾ ਕਰੋ' 'ਤੇ ਟੈਪ ਕਰੋ।