Snapchat ਮੁਢਲੀ ਜਾਣਕਾਰੀ
Snapchat ਕੀ ਹੈ?
Snapchat ਅਸਲ ਦੋਸਤਾਂ ਲਈ ਬਣਾਈ ਕੈਮਰਾ ਐਪ ਹੈ। ਇਹ ਆਪਣੇ ਆਪ ਨੂੰ ਆਗਮ ਹਕੀਕਤ ਰਾਹੀਂ ਜ਼ਾਹਰ ਕਰਨ, ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਮਸਤੀ ਕਰਨ ਅਤੇ ਆਪਣੀ ਰਚਨਾਤਮਕਤਾ ਨੂੰ ਦੁਨੀਆ ਨਾਲ ਸਾਂਝਾ ਕਰਨ ਲਈ ਇੱਕ ਮੰਚ ਹੈ।
  • Snapchat ਦੇ ਦੁਨੀਆ ਭਰ ਵਿੱਚ 293 ਮਿਲੀਅਨ ਤੋਂ ਵੱਧ ਰੋਜ਼ਾਨਾ ਕਿਰਿਆਸ਼ੀਲ ਵਰਤੋਂਕਾਰ ਹਨ—Snapchat ਨੂੰ ਅਮਰੀਕਾ, ਯੂਕੇ, ਫਰਾਂਸ, ਆਸਟਰੇਲੀਆ ਅਤੇ ਨੀਦਰਲੈਂਡ ਵਿੱਚ 13–24 ਸਾਲ ਦੇ 90% ਅਤੇ 13–34 ਸਾਲ ਦੇ 75% ਲੋਕ ਵਰਤਦੇ ਹਨ।
  • 200 ਮਿਲੀਅਨ ਤੋਂ ਵੱਧ Snapchatters ਔਸਤਨ ਹਰ ਰੋਜ਼ ਆਗਮ ਹਕੀਕਤ ਨਾਲ ਜੁੜਦੇ ਹਨ।
  • ਆਪਣੀਆਂ ਵੀਡੀਓ ਅਤੇ ਤਸਵੀਰਾਂ ਵਿੱਚ AR ਲੈਂਜ਼, ਫਿਲਟਰ ਅਤੇ ਹੋਰ ਰਚਨਾਤਮਕ ਔਜ਼ਾਰਾਂ ਨੂੰ ਜੋੜ ਕੇ ਆਪਣੀ ਸਮੱਗਰੀ ਨੂੰ ਉਜਾਗਰ ਕਰੋ
  • ਸਾਡੀ ਵੈਬਸਾਈਟ Snapchat ਰਚਨਾਕਾਰ ਦੇ ਤੌਰ 'ਤੇ ਆਪਣੇ ਕਰੀਅਰ ਨੂੰ ਬਣਾਉਣ ਲਈ ਪ੍ਰੇਰਣਾ, ਸੁਝਾਅ ਅਤੇ ਜੁਗਤਾਂ ਪ੍ਰਦਾਨ ਕਰਦੀ ਹੈ
Body Image
ਖਾਤਾ ਬਣਾਉਣਾ
Snapchat ਐਪ ਡਾਊਨਲੋਡ ਕਰੋ ਅਤੇ ਖੋਲ੍ਹੋ ਅਤੇ ਫ਼ੋਨ ਨੰਬਰ ਜਾਂ ਈਮੇਲ ਪਤੇ ਦੀ ਵਰਤੋਂ ਕਰਕੇ ਸਾਈਨ ਅੱਪ ਕਰੋ। ਕੁਝ ਤੇਜ਼ ਸੁਝਾਵਾਂ ਦੀ ਪਾਲਣਾ ਕਰੋ, ਅਤੇ ਤੁਸੀਂ ਸਭ ਕਰਕੇ ਤਿਆਰ ਹੋਵੋਗੇ।
ਪੇਸ਼ੇਵਰ ਸੁਝਾਅ: ਇੱਕ ਵਰਤੋਂਕਾਰ-ਨਾਮ ਚੁਣੋ ਤਾਂ ਜੋ Snapchatters ਲਈ ਤੁਹਾਨੂੰ ਲੱਭਣਾ ਸੌਖਾ ਬਣਾ ਦੇਵੇਗਾ। ਆਪਣਾ ਨਾਮ ਦਰਜ ਕਰਦੇ ਸਮੇਂ, ਦਿਸਣ ਵਾਲਾ ਨਾਮ ਚੁਣਨਾ ਯਕੀਨੀ ਬਣਾਓ ਜੋ ਪਛਾਣਨ ਯੋਗ ਹੋਵੇ।
ਖਾਤਾ ਸੁਰੱਖਿਆ
ਸਾਡੇ Snapchat ਭਾਈਚਾਰੇ ਦੀ ਸੁਰੱਖਿਆ ਨਾਲੋਂ ਕੁਝ ਵੀ ਮਹੱਤਵਪੂਰਨ ਨਹੀਂ ਹੈ। ਸਾਡੀਆਂ ਵਿਸ਼ੇਸ਼ਤਾਵਾਂ ਪੂਰਵ-ਨਿਰਧਾਰਤ ਤੌਰ 'ਤੇ ਨਿਜੀ ਹਨ। Snapchatters ਚੁਣਦੇ ਹਨ ਕਿ ਉਹ ਕਿਹੜੀ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹਨ, ਅਤੇ ਉਹ ਇਸ ਨੂੰ ਕਿਸ ਨਾਲ ਸਾਂਝਾ ਕਰਨਾ ਚਾਹੁੰਦੇ ਹਨ।
ਵਾਧੂ ਸੁਰੱਖਿਆ ਵਿਸ਼ੇਸ਼ਤਾਵਾਂ ਜਿਵੇਂ ਕਿ ਦੋ-ਕਾਰਕ ਪ੍ਰਮਾਣਿਕਤਾ ਸਥਾਪਤ ਕਰਕੇ ਅਣਅਧਿਕਾਰਤ ਪਹੁੰਚ ਨੂੰ ਰੋਕੋ। 'ਸੈਟਿੰਗਾਂ' ਦੇ ਅਧੀਨ ਆਪਣੀ ਪ੍ਰੋਫਾਈਲ ਵਿੱਚ ਦੋ-ਕਾਰਕ ਪ੍ਰਮਾਣਿਕਤਾ ਨੂੰ ਯੋਗ ਬਣਾਓ।