Snapchat ਦੀ ਪੜਚੋਲ ਕਰੋ
Snapchat ਨੂੰ ਤੁਹਾਡੇ ਰੋਜ਼ਾਨਾ ਜੀਵਨ ਦੇ ਕੁਝ ਪਲਾਂ ਨੂੰ ਉਨ੍ਹਾਂ ਨਾਲ ਸਾਂਝਾ ਕਰਨ ਲਈ ਤਿਆਰ ਕੀਤਾ ਗਿਆ ਜੋ ਤੁਹਾਡੇ ਲਈ ਸੱਚਮੁੱਚ ਮਹੱਤਵਪੂਰਨ ਹਨ।
CH_010
5 ਟੈਬਸ ਨੂੰ ਨੈਵੀਗੇਟ ਕਰਨਾ
ਕੈਮਰਾ। Snapchat ਹਮੇਸ਼ਾ ਸਿੱਧੇ ਕੈਮਰੇ 'ਤੇ ਖੁੱਲ੍ਹਦੀ ਹੈ, ਫੀਡ ਵਿੱਚ ਨਹੀਂ, ਤਾਂ ਜੋ ਤੁਸੀਂ ਪਲ ਵਿੱਚ ਆਪਣੇ ਨਜ਼ਰੀਏ ਨੂੰ ਕੈਪਚਰ ਕਰ ਸਕੋ। ਫੋਟੋ ਅਤੇ ਵੀਡੀਓ Snaps ਲੈਣ, ਲੈਂਜ਼ਾਂ ਅਤੇ ਰਚਨਾਤਮਕ ਔਜ਼ਾਰਾਂ ਨੂੰ ਲਾਗੂ ਕਰਨ ਅਤੇ ਆਪਣੇ ਨਜ਼ਦੀਕੀ ਦੋਸਤਾਂ ਜਾਂ Snapchat ਭਾਈਚਾਰੇ ਨਾਲ ਸਾਂਝੇ ਕਰਨ ਲਈ ਕੈਮਰੇ ਦੀ ਵਰਤੋਂ ਕਰੋ।
ਚੈਟ। ਦੋਸਤਾਂ ਅਤੇ ਗਰੁੱਪਾਂ ਨੂੰ Snaps ਭੇਜੋ, ਅਤੇ ਆਪਣੇ Bitmoji ਜਾਂ Cameo ਨਾਲ ਸੁਨੇਹਿਆਂ ਨੂੰ ਵਧੇਰੇ ਮਜ਼ੇਦਾਰ ਬਣਾਓ। ਤਸਦੀਕ ਕੀਤੇ ਰਚਨਾਕਾਰਾਂ ਦੇ ਚੁਣੇ ਹੋਏ ਗਰੁੱਪ ਕੋਲ ਕਹਾਣੀ ਦੇ ਜਵਾਬ ਨਾਮ ਦੀ ਵਿਸ਼ੇਸ਼ਤਾ ਤੱਕ ਪਹੁੰਚ ਹੈ ਜਿੱਥੇ ਤੁਸੀਂ ਪ੍ਰਸ਼ੰਸਕਾਂ ਨੂੰ ਸਿੱਧਾ ਜਵਾਬ ਦੇ ਸਕਦੇ ਹੋ।
ਨਕਸ਼ਾ। ਸਥਾਨਕ ਭਾਈਚਾਰੇ ਦੀਆਂ Snaps ਦੇਖਣ ਲਈ ਕਿਸੇ ਪ੍ਰਮੁੱਖ ਥਾਂ 'ਤੇ ਟੈਪ ਕਰਕੇ ਦੁਨੀਆ ਬਾਰੇ ਜਾਣੋ, ਜਾਂ ਤੁਹਾਡੇ ਦੋਸਤਾਂ ਦੀ ਸਰਗਰਮੀ ਦੇਖੋ - ਤੁਸੀਂ ਉਨ੍ਹਾਂ ਦੇ Bitmoji ਵੇਖੋਗੇ ਜੇ ਉਹ ਆਪਣਾ ਟਿਕਾਣਾ ਸਾਂਝਾ ਕਰਨਾ ਚੁਣਦੇ ਹਨ।
ਕਹਾਣੀਆਂ। ਸ਼ੋਆਂ ਅਤੇ Snap ਮੌਲਿਕ ਸਮੇਤ Snap ਸਿਤਾਰਿਆਂ ਅਤੇ ਡਿਸਕਵਰ ਪ੍ਰਕਾਸ਼ਕਾਂ ਦੀ ਸਮੱਗਰੀ ਦੇ ਨਾਲ ਆਪਣੇ ਦੋਸਤਾਂ ਦੀਆਂ ਕਹਾਣੀਆਂ ਦਾ ਅਨੰਦ ਲਓ। ਆਪਣੇ ਮਨਪਸੰਦ ਨਾਲ ਜੁੜੇ ਰਹੋ ਜਾਂ ਕੁਝ ਨਵਾਂ ਲੱਭੋ।
ਸਪੌਟਲਾਈਟ। ਐਪ ਦੇ ਖੱਬੇ ਕੋਨੇ ਵਿੱਚ ਸਪੌਟਲਾਈਟ ਪ੍ਰਤੀਕ 'ਤੇ ਟੈਪ ਕਰੋ। ਇਹ ਉਹ ਥਾਂ ਹੈ ਜਿੱਥੇ ਅਸੀਂ ਭਾਈਚਾਰੇ ਦੇ ਸਭ ਤੋਂ ਮਨੋਰੰਜਕ Snaps ਨੂੰ ਉਜਾਗਰ ਕਰਦੇ ਹਾਂ, ਅਤੇ ਜਿੱਥੇ ਤੁਸੀਂ ਵਿਆਪਕ ਨਵੇਂ ਦਰਸ਼ਕਾਂ ਤੱਕ ਪਹੁੰਚ ਸਕਦੇ ਹੋ। ਦੇਖੋ ਕੀ ਪ੍ਰਚਲਿਤ ਹੈ ਅਤੇ ਆਪਣੀ ਬਿਹਤਰੀਨ ਅਸਲ ਸਮੱਗਰੀ ਨੂੰ ਸਾਂਝਾ ਕਰੋ।
ਆਪਣੇ ਦੋਸਤਾਂ ਨੂੰ ਸ਼ਾਮਲ ਕਰੋ ਅਤੇ ਆਪਣੇ ਦਰਸ਼ਕ ਵਧਾਓ
ਉਨ੍ਹਾਂ ਲੋਕਾਂ ਨਾਲ ਜੁੜਨ ਦੇ ਬਹੁਤ ਸਾਰੇ ਤਰੀਕੇ ਹਨ ਜਿਨ੍ਹਾਂ ਨੂੰ ਤੁਸੀਂ ਪਹਿਲਾਂ ਹੀ ਜਾਣਦੇ ਹੋ (ਦੋਸਤ, ਪਰਿਵਾਰ ਜਾਂ ਪ੍ਰਸ਼ੰਸਕ), ਅਤੇ ਆਪਣੇ ਦਰਸ਼ਕਾਂ ਨੂੰ ਵਧਾਉਣ ਲਈ ਆਪਣੀ ਪ੍ਰੋਫਾਈਲ ਨੂੰ ਸਾਂਝਾ ਕਰੋ।
Snapcode। ਆਪਣੇ ਵਿਲੱਖਣ Snapcode ਨੂੰ ਦੇਖਣ ਲਈ ਉੱਪਰਲੇ ਖੱਬੇ ਕੋਨੇ 'ਤੇ ਆਪਣੀ ਪ੍ਰੋਫਾਈਲ ਨੂੰ ਟੈਪ ਕਰੋ। ਤੁਸੀਂ ਇਸ ਕੋਡ ਨੂੰ ਸੋਸ਼ਲ ਪਲੇਟਫਾਰਮਾਂ 'ਤੇ ਸਾਂਝਾ ਕਰਨ ਲਈ ਜਾਂ ਤਾਂ Snapcode 'ਤੇ ਜਾਂ ਸਕ੍ਰੀਨ 'ਤੇ ਉੱਪਰਲੇ ਸੱਜੇ ਕੋਨੇ 'ਤੇ 'ਸਾਂਝਾ ਕਰੋ' ਪ੍ਰਤੀਕ 'ਤੇ ਟੈਪ ਕਰ ਸਕਦੇ ਹੋ ਤਾਂ ਜੋ ਆਸਾਨੀ ਨਾਲ ਦੋਸਤਾਂ ਨੂੰ ਸ਼ਾਮਲ ਕੀਤਾ ਜਾ ਸਕੇ।
ਵਰਤੋਂਕਾਰ-ਨਾਮ। ਆਪਣੇ ਸਾਰੇ ਸੋਸ਼ਲ ਚੈਨਲਾਂ ਦੇ ਜੀਵਨੀ ਭਾਗਾਂ ਵਿੱਚ ਆਪਣਾ ਵਰਤੋਂਕਾਰ-ਨਾਮ ਸ਼ਾਮਲ ਕਰਨਾ ਯਕੀਨੀ ਬਣਾਓ।
ਸੰਪਰਕ ਤੁਸੀਂ ਆਪਣੀ ਪ੍ਰੋਫਾਈਲ 'ਤੇ ਜਾ ਕੇ 'ਦੋਸਤ ਸ਼ਾਮਲ ਕਰੋ' 'ਤੇ ਟੈਪ ਕਰਕੇ ਆਪਣੇ ਮੋਬਾਈਲ ਸੰਪਰਕਾਂ ਤੋਂ ਦੋਸਤਾਂ ਨੂੰ ਸ਼ਾਮਲ ਕਰ ਸਕਦੇ ਹੋ, ਪਰ ਪਹਿਲਾਂ ਤੁਹਾਨੂੰ ਆਪਣੇ ਸੰਪਰਕਾਂ ਤੱਕ ਪਹੁੰਚ ਕਰਨ ਲਈ Snapchat ਨੂੰ ਆਗਿਆ ਦੇਣੀ ਪਵੇਗੀ।
ਸੁਝਾਏ ਗਏ ਦੋਸਤ ਤੁਹਾਡੇ ਸੁਝਾਏ ਗਏ ਦੋਸਤ 'ਤੁਰੰਤ ਸ਼ਾਮਲ ਕਰੋ' ਦੇ ਅਧੀਨ 'ਦੋਸਤ ਸ਼ਾਮਲ ਕਰੋ' ਸਕ੍ਰੀਨ 'ਤੇ ਦਿਸਣਗੇ।