ਤੁਹਾਡੀ ਜਨਤਕ ਪ੍ਰੋਫਾਈਲ
18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ Snapchatters ਕੋਲ ਜਨਤਕ ਪ੍ਰੋਫਾਈਲ ਹੁੰਦੀ ਹੈ, ਜਿਸਦੀ ਵਰਤੋਂ ਉਹ ਜਨਤਕ ਤੌਰ 'ਤੇ ਆਪਣੀਆਂ ਸਭ ਤੋਂ ਵਧੀਆ Snaps ਵਿਖਾਉਣ ਲਈ ਕਰ ਸਕਦੇ ਹਨ। Snapchat 'ਤੇ ਇਕਹਿਰਾ ਖਾਤਾ ਤੁਹਾਨੂੰ Snaps ਨੂੰ ਸਿਰਫ਼ ਆਪਣੇ ਦੋਸਤਾਂ ਨਾਲ ਸਾਂਝਾ ਕਰਨ ਦੇ ਨਾਲ-ਨਾਲ ਜਨਤਕ ਮੌਜੂਦਗੀ ਦਰਜ ਕਰਵਾਉਣ ਅਤੇ ਰਚਨਾਕਾਰ ਬਣਨ ਦਿੰਦਾ ਹੈ। ਸਮੱਗਰੀ ਨੂੰ ਜਨਤਕ ਤੌਰ 'ਤੇ ਸਾਂਝਾ ਕਰਨਾ ਅਤੇ ਤੁਹਾਡੇ ਜਨਤਕ ਪ੍ਰੋਫਾਈਲ ਨੂੰ ਬਣਾਉਣਾ ਵਿਕਲਪਕ ਹੈ।
ਜਨਤਕ ਪ੍ਰੋਫਾਈਲ ਦੀਆਂ ਵਿਸ਼ੇਸ਼ਤਾਵਾਂ
  • ਜਨਤਕ ਕਹਾਣੀ। ਇਹ ਅਜਿਹੀ ਕਹਾਣੀ ਹੈ ਜੋ ਪੋਸਟ ਕਰਨ ਤੋਂ ਬਾਅਦ 24 ਘੰਟਿਆਂ ਲਈ ਸਰਗਰਮ ਰਹਿੰਦੀ ਹੈ ਅਤੇ ਇਸਨੂੰ ਤੁਹਾਡੇ ਦੋਸਤਾਂ ਅਤੇ ਫਾਲੋਅਰਾਂ ਦੇ ਨਾਲ-ਨਾਲ Snapchat ਭਾਈਚਾਰੇ ਵਿੱਚ ਕਿਸੇ ਵੱਲੋਂ ਵੀ ਦੇਖਿਆ ਜਾ ਸਕਦਾ ਹੈ। ਤੁਹਾਡੀ ਜਨਤਕ ਕਹਾਣੀ ਤੁਹਾਨੂੰ ਦਰਸ਼ਕਾਂ ਦੀ ਵੱਡੀ ਗਿਣਤੀ ਤੱਕ ਪਹੁੰਚਣ ਦਿੰਦੀ ਹੈ ਅਤੇ ਇਹ ਦੋਸਤਾਂ ਲਈ ਤੁਹਾਡੀ ਮੇਰੀ ਕਹਾਣੀ ਤੋਂ ਵੱਖਰੀ ਹੈ।
  • ਉੱਨਤ ਅੰਦਰੂਨੀ-ਝਾਤਾਂ। ਕਹਾਣੀ, ਸਪੌਟਲਾਈਟ, ਲੈਂਜ਼ ਅਤੇ ਦਰਸ਼ਕਾਂ ਦੀਆਂ ਅੰਦਰੂਨੀ-ਝਾਤਾਂ ਤੁਹਾਨੂੰ ਆਪਣੀਆਂ Snaps ਦੀ ਕਾਰਗੁਜ਼ਾਰੀ ਨੂੰ ਸਮਝਣ ਅਤੇ ਅਜਿਹੀ ਹੋਰ ਵੀ ਅਸਰਦਾਰ ਸਮੱਗਰੀ ਬਣਾਉਣ ਵਿੱਚ ਮਦਦ ਕਰਦੀਆਂ ਹਨ ਜੋ ਹੋਰ Snapchatters ਪਸੰਦ ਕਰਦੇ ਹਨ!
  • ਜਨਤਕ ਕਹਾਣੀ ਦੇ ਜਵਾਬ ਅਤੇ ਹਵਾਲਾਕਰਨ। ਕਹਾਣੀ ਦੇ ਜਵਾਬਾਂ ਅਤੇ ਹਵਾਲਾਕਰਨ ਰਾਹੀਂ ਤੁਹਾਡੇ ਵੱਲੋਂ ਪੋਸਟ ਕੀਤੀਆਂ ਜਨਤਕ ਕਹਾਣੀਆਂ ਮੁਤਾਬਕ ਅਰਥਪੂਰਨ ਗੱਲਬਾਤ ਕਰੋ। ਤੁਸੀਂ ਆਪਣੇ ਫਾਲੋਅਰਾਂ ਅਤੇ ਦੋਸਤਾਂ ਨਾਲ ਵਧੇਰੇ ਡੂੰਘਾਈ ਨਾਲ ਜੁੜਨ ਲਈ ਕਹਾਣੀ ਜਵਾਬਾਂ ਦੀ ਵਰਤੋਂ ਕਰ ਸਕਦੇ ਹੋ ਅਤੇ ਆਪਣੇ ਮਨਪਸੰਦ ਕਹਾਣੀ ਜਵਾਬਾਂ ਵਿੱਚੋਂ ਨਵੀਆਂ ਜਨਤਕ ਕਹਾਣੀਆਂ ਬਣਾਉਣ ਲਈ ਹਵਾਲਾਕਰਨ ਔਜ਼ਾਰ ਵਰਤ ਸਕਦੇ ਹੋ। ਤੁਹਾਡੇ ਕੋਲ ਆਪਣੀਆਂ ਜਨਤਕ ਪ੍ਰੋਫਾਈਲ ਸੈਟਿੰਗਾਂ ਵਿੱਚ ਕਿਸੇ ਵੇਲੇ ਵੀ ਕਹਾਣੀ ਦੇ ਜਵਾਬਾਂ ਨੂੰ ਬੰਦ ਕਰਨ ਦੀ ਯੋਗਤਾ ਹੈ, ਅਤੇ ਅਸੀਂ ਰਚਨਾਕਾਰਾਂ ਨੂੰ ਵਿਉਂਤੀ ਸ਼ਬਦ ਛਾਂਟੀ ਨਾਲ ਮਿਲਣ ਵਾਲੇ ਸੁਨੇਹਿਆਂ ਦੀਆਂ ਕਿਸਮਾਂ 'ਤੇ ਨਿਯੰਤਰਣ ਦਿੰਦੇ ਹਾਂ ਤਾਂ ਜੋ ਗੱਲਬਾਤ ਆਦਰਯੋਗ ਅਤੇ ਮਜ਼ੇਦਾਰ ਰਹੇ।
  • ਕਹਾਣੀਆਂ ਅਤੇ ਸਪੌਟਲਾਈਟਾਂ ਨੂੰ ਆਪਣੀ ਪ੍ਰੋਫਾਈਲ 'ਤੇ ਸੁਰੱਖਿਅਤ ਕਰੋ। ਆਪਣੀ ਜਨਤਕ ਪ੍ਰੋਫਾਈਲ 'ਤੇ ਪੱਕੇ ਤੌਰ 'ਤੇ ਵਿਖਾਈਆਂ ਜਾਣ ਵਾਲੀਆਂ ਆਪਣੀਆਂ ਬਿਹਤਰੀਨ ਜਨਤਕ ਕਹਾਣੀਆਂ, ਨਕਸ਼ਾ Snaps ਅਤੇ ਸਪੌਟਲਾਈਟਾਂ ਚੁਣੋ।
  • ਸਰਗਰਮੀ ਫ਼ੀਡ। ਆਪਣੀਆਂ ਸਪੌਟਲਾਈਟ ਸਪੁਰਦਗੀਆਂ ਬਾਰੇ ਨਵੀਂ ਜਾਣਕਾਰੀ ਲਓ, ਜਨਤਕ ਕਹਾਣੀਆਂ ਅਤੇ ਸਪੌਟਲਾਈਟਾਂ 'ਤੇ ਜਵਾਬਾਂ ਦਾ ਪ੍ਰਬੰਧਨ ਕਰੋ ਅਤੇ ਹੋਰ ਬਹੁਤ ਕੁਝ!
ਆਪਣੀ ਜਨਤਕ ਪ੍ਰੋਫਾਈਲ ਨੂੰ ਵਿਉਂਤਬੱਧ ਕਰੋ
ਤੁਹਾਡੀ ਜਨਤਕ ਪ੍ਰੋਫਾਈਲ ਜਨਤਕ ਮੌਜੂਦਗੀ ਦਰਜ ਕਰਨ ਅਤੇ Snapchat 'ਤੇ ਸਮੱਗਰੀ ਰਚਨਾਕਾਰ ਵਜੋਂ ਆਪਣਾ ਸਫ਼ਰ ਸ਼ੁਰੂ ਕਰਨ ਲਈ ਤੁਹਾਡਾ ਸਥਾਨ ਹੈ। ਹੋਰਾਂ ਨਾਲ ਜੁੜਨ, ਫਾਲੋਅਰ ਹਾਸਲ ਕਰਨ, ਆਪਣੀ ਮਨਪਸੰਦ ਸਮੱਗਰੀ ਵਿਖਾਉਣ ਅਤੇ ਆਪਣੇ-ਆਪ ਨੂੰ ਜ਼ਾਹਰ ਕਰਨ ਲਈ ਆਪਣੀ ਜਨਤਕ ਪ੍ਰੋਫਾਈਲ ਵਰਤੋ। ਆਪਣੀ ਜਨਤਕ ਪ੍ਰੋਫਾਈਲ 'ਤੇ ਜਾਣ ਲਈ, ਸਕ੍ਰੀਨ ਦੇ ਉੱਪਰਲੇ ਖੱਬੇ ਕੋਨੇ ਵਿੱਚ ਆਪਣੇ Bitmoji 'ਤੇ ਟੈਪ ਕਰੋ ਅਤੇ "ਮੇਰੀ ਜਨਤਕ ਪ੍ਰੋਫਾਈਲ" ਚੁਣੋ।
ਤੁਸੀਂ ਪ੍ਰੋਫਾਈਲ ਫ਼ੋਟੋ ਅਤੇ ਕਵਰ ਫ਼ੋਟੋ ਲਗਾ ਸਕਦੇ ਹੋ, ਜੀਵਨੀ ਬਣਾ ਸਕਦੇ ਹੋ ਅਤੇ ਆਪਣੀਆਂ ਮਨਪਸੰਦ ਕਹਾਣੀਆਂ ਅਤੇ ਸਪੌਟਲਾਈਟਾਂ ਨੂੰ ਪੱਕੇ ਤੌਰ 'ਤੇ—ਜਾਂ ਜਿੰਨੀ ਦੇਰ ਤੱਕ ਤੁਸੀਂ ਚਾਹੋ - ਆਪਣੀ ਜਨਤਕ ਪ੍ਰੋਫਾਈਲ ਵਿੱਚ ਸੁਰੱਖਿਅਤ ਕਰ ਸਕਦੇ ਹੋ। ਤੁਹਾਡੇ ਵੱਲੋਂ ਬਣਾਏ ਕੋਈ ਵੀ ਲੈਂਜ਼ ਤੁਹਾਡੀ ਜਨਤਕ ਪ੍ਰੋਫਾਈਲ ਵਿੱਚ ਸ਼ਾਮਲ ਕੀਤੇ ਜਾਣਗੇ ਅਤੇ ਤੁਸੀਂ ਮੇਰੇ ਲੈਂਜ਼ ਰਾਹੀਂ ਆਪਣੇ ਲੈਂਜ਼ਾਂ ਦਾ ਪ੍ਰਬੰਧਨ ਕਰ ਸਕਦੇ ਹੋ।
ਕੀ ਆਪਣੀ ਜਨਤਕ ਪ੍ਰੋਫਾਈਲ ਸੈੱਟ ਅੱਪ ਕਰਨ ਵਿੱਚ ਮਦਦ ਦੀ ਲੋੜ ਹੈ? ਹੋਰ ਜਾਣਕਾਰੀ ਵਾਸਤੇ ਜਨਤਕ ਪ੍ਰੋਫਾਈਲ ਲਈ ਆਮ ਪੁੱਛੇ ਜਾਣ ਵਾਲੇ ਸੁਆਲ 'ਤੇ ਜਾਓ!
ਸੁਰੱਖਿਅਤ ਕੀਤੀਆਂ ਕਹਾਣੀਆਂ ਤੋਂ ਬਣਾਓ
  1. 'ਸੁਰੱਖਿਅਤ ਕੀਤੀਆਂ ਕਹਾਣੀਆਂ' ਤੇ ਜਾਓ। ਪ੍ਰੋਫਾਈਲ ਪ੍ਰਬੰਧਨ ਭਾਗ ਤੋਂ, ਆਪਣੀ ਪ੍ਰੋਫਾਈਲ 'ਤੇ ਟੈਪ ਕਰੋ, 'ਸੁਰੱਖਿਅਤ ਕੀਤੀਆਂ ਕਹਾਣੀਆਂ 'ਤੇ ਜਾਓ ਅਤੇ 'ਨਵੀਂ ਕਹਾਣੀ ਬਣਾਓ' 'ਤੇ ਟੈਪ ਕਰੋ।
  2. Snaps, ਫੋਟੋਆਂ ਅਤੇ ਵੀਡੀਓਜ਼ ਚੁਣੋ। ਆਪਣੀਆਂ ਸੁਰੱਖਿਅਤ ਕੀਤੀਆਂ ਕਹਾਣੀਆਂ ਵਿੱਚ ਨਵੀਂ ਸਮੱਗਰੀ ਸ਼ਾਮਲ ਕਰਨ ਲਈ '+' ਬਟਨ ਨੂੰ ਟੈਪ ਕਰੋ। ਤੁਸੀਂ ਜਨਤਕ Snaps ਜੋ ਤੁਸੀਂ ਪਹਿਲਾਂ ਸਾਂਝੀਆਂ ਕੀਤੀਆਂ ਹਨ, ਜਾਂ ਫੋਟੋਆਂ ਅਤੇ ਵੀਡੀਓਜ਼ ਸਿੱਧਾ ਆਪਣੇ ਕੈਮਰਾ ਰੋਲ ਤੋਂ ਚੁਣ ਸਕਦੇ ਹੋ। ਜਦੋਂ ਤੁਸੀਂ ਪੂਰਾ ਕਰ ਲੈਂਦੇ ਹੋ, 'ਆਯਾਤ ਕਰੋ' 'ਤੇ ਟੈਪ ਕਰੋ। ਕਹਾਣੀ ਵਿੱਚ 100 ਤੱਕ Snaps ਜਾਂ ਕੁੱਲ ਸਮੱਗਰੀ ਦੇ 5 ਮਿੰਟ ਸ਼ਾਮਲ ਹੋ ਸਕਦੇ ਹਨ - ਜੋ ਵੀ ਤੁਸੀਂ ਪਹਿਲਾਂ ਪੂਰਾ ਕਰਦੇ ਹੋ।
  3. ਆਪਣੀ ਕਹਾਣੀ ਦੀ ਸਮੀਖਿਆ ਅਤੇ ਸੰਪਾਦਨ ਕਰੋ। ਪੂਰੀ ਕਹਾਣੀ ਦੀ ਝਲਕ ਵੇਖਣ ਲਈ Snap, ਫੋਟੋ ਜਾਂ ਵੀਡੀਓ 'ਤੇ ਟੈਪ ਕਰੋ ਅਤੇ ਵੇਖੋ ਕਿ ਇਹ ਤੁਹਾਡੇ ਦਰਸ਼ਕਾਂ ਨੂੰ ਕਿਵੇਂ ਦਿਖਾਈ ਦੇਵੇਗੀ। ਸਿਖਰਲੇ ਸੱਜੇ ਕੋਨੇ ਵਿੱਚ 'ਸੰਪਾਦਿਤ ਕਰੋ' ਨੂੰ ਟੈਪ ਕਰਕੇ ਸਮੱਗਰੀ ਵਿੱਚ ਮੁੜ-ਫ਼ੇਰਬਦਲ ਕਰੋ ਜਾਂ ਹਟਾਓ।
  4. ਆਪਣਾ ਸਿਰਲੇਖ ਅਤੇ ਕਵਰ ਫ਼ੋਟੋ ਚੁਣੋ। ਆਪਣੀ ਕਹਾਣੀ ਲਈ ਸਿਰਲੇਖ ਦਾਖਲ ਕਰੋ। ਕਵਰ ਫ਼ੋਟੋ ਚੁਣਨ ਲਈ, ਫ਼ੋਟੋ ਪਿਕਰ ਰਾਹੀਂ ਸਕ੍ਰੌਲ ਕਰੋ ਅਤੇ ਆਪਣੀ ਸੁਰੱਖਿਅਤ ਕੀਤੀ ਕਹਾਣੀ ਵਿਚਲੀ ਸਮੱਗਰੀ ਵਿੱਚੋਂ ਇੱਕ ਚਿੱਤਰ ਚੁਣੋ। ਵਧੀਆ ਸਿਰਲੇਖ ਅਤੇ ਕਵਰ ਫ਼ੋਟੋ ਤੁਹਾਡੇ ਪ੍ਰਸ਼ੰਸਕਾਂ ਨੂੰ ਇਸ ਗੱਲ ਦਾ ਸੰਕੇਤ ਦੇਵੇਗੀ ਕਿ ਤੁਹਾਡੇ ਕੋਲ ਹੋਰ ਕੀ ਹੈ! ਜਦੋਂ ਤੁਸੀਂ ਪੂਰਾ ਕਰ ਲੈਂਦੇ ਹੋ, ਆਪਣੀ ਕਹਾਣੀ ਨੂੰ ਆਪਣੇ ਜਨਤਕ ਪ੍ਰੋਫਾਈਲ 'ਤੇ ਪ੍ਰਕਾਸ਼ਤ ਕਰਨ ਲਈ 'ਪੂਰਾ ਕਰੋ' 'ਤੇ ਟੈਪ ਕਰੋ।