Snap ਸਾਊਂਡਜ਼ ਅਤੇ ਸੰਗੀਤ
ਆਪਣੀਆਂ Snaps ਨੂੰ ਹੋਰ ਯਾਦਗਾਰ ਬਣਾਉਣ ਲਈ ਸਾਊਂਡਜ਼ ਸ਼ਾਮਲ ਕਰੋ।
ਸਾਊਂਡਜ਼ ਔਜ਼ਾਰ
ਸਾਊਂਡਜ਼ (ਕੈਮਰਾ ਸਕ੍ਰੀਨ 'ਤੇ 🎵 ਪ੍ਰਤੀਕ) Snapchatters ਨੂੰ ਲਸੰਸਸ਼ੁਦਾ ਗਾਣਿਆਂ ਦੀਆਂ ਕਲਿੱਪਾਂ, ਟੀਵੀ ਅਤੇ ਫ਼ਿਲਮਾਂ ਦੇ ਹਿੱਸੇ, ਅਤੇ ਉਹਨਾਂ ਨੂੰ ਆਪਣੀ ਅਸਲ ਆਡੀਓ ਨੂੰ Snaps ਅਤੇ ਕਹਾਣੀਆਂ ਵਿੱਚ ਸ਼ਾਮਲ ਕਰਨ ਦੇ ਯੋਗ ਬਣਾਉਂਦਾ ਹੈ।
ਆਪਣੇ ਆਪ ਨੂੰ ਜ਼ਾਹਰ ਕਰਨ, ਪ੍ਰੇਰਨਾ ਲੱਭਣ, ਜਾਂ ਨਵੇਂ ਕਲਾਕਾਰਾਂ ਨੂੰ ਲੱਭਣ ਜਿਨ੍ਹਾਂ ਬਾਰੇ ਤੁਸੀਂ ਪਹਿਲਾਂ ਕਦੇ ਨਹੀਂ ਸੁਣਿਆ, ਇਸ ਲਈ ਸਾਊਂਡਜ਼ ਦੀ ਵਰਤੋਂ ਕਰੋ।
ਇਸ ਔਜ਼ਾਰ ਵਿੱਚ Snap ਦੇ ਸੰਗੀਤ ਭਾਗੀਦਾਰਾਂ ਤੋਂ ਸੰਗੀਤ ਪਲੇਲਿਸਟਾਂ ਅਤੇ Snap ਦੇ ਸਮੱਗਰੀ ਭਾਗੀਦਾਰਾਂ ਦੇ ਟੀਵੀ ਅਤੇ ਫ਼ਿਲਮਾਂ ਦੇ ਆਡੀਓ ਸ਼ਾਮਲ ਹੁੰਦੇ ਹਨ। ਪਲੇਲਿਸਟਾਂ ਸ਼ੈਲੀਆਂ, ਮਿਜ਼ਾਜਾਂ, ਅਤੇ ਪਲਾਂ 'ਤੇ ਧਿਆਨ ਦਿੰਦੀਆਂ ਹਨ ਜੋ ਕਿ ਸਾਡੇ ਭਾਈਚਾਰੇ ਦੇ ਨਾਲ਼ ਹੀ Snapchat 'ਤੇ ਪ੍ਰਚਲਿਤ ਸੰਗੀਤ ਲਈ ਢੁੱਕਵੀਆਂ ਹੁੰਦੀਆਂ ਹਨ। ਆਪਣੀਆਂ Snaps ਵਿੱਚ ਲਸੰਸਸ਼ੁਦਾ ਸੰਗੀਤ ਅਤੇ ਟੀਵੀ ਜਾਂ ਫ਼ਿਲਮਾਂ ਦੀ ਸਮੱਗਰੀ ਦੀ ਵਰਤੋਂ ਕਰਨ ਵੇਲੇ ਸਾਡੀਆਂ Snapchat ਉੱਤੇ ਸਾਊਂਡਜ਼ ਦੀਆਂ ਸੇਧਾਂ ਨੂੰ ਦੇਖੋ ਅਤੇ ਉਨ੍ਹਾਂ ਦੀ ਪਾਲਣਾ ਕਰੋ।
ਜਦੋਂ ਕੋਈ ਤੁਹਾਡੀ Snap ਨੂੰ ਸਾਉਂਡਜ਼ ਦੇ ਨਾਲ਼ ਦੇਖਦਾ ਹੈ, ਉਹ ਗਾਣੇ ਦਾ ਸਿਰਲੇਖ, ਕਲਾਕਾਰ ਦਾ ਨਾਂ, ਅਤੇ ਐਲਬਮ ਦੀ ਕਲਾ ਦੇਖਣ ਲਈ ਸਵਾਈਪ ਅਪ ਕਰ ਸਕਦੇ ਹਨ, ਅਤੇ ਨਾਲ਼ ਹੀ ਗਾਣੇ ਨੂੰ ਆਪਣੀ Snap ਵਿੱਚ ਵੀ ਵਰਤ ਸਕਦੇ ਹਨ। ਉਹ ਭਾਗੀਦਾਰ ਸਟ੍ਰੀਮਿੰਗ ਪਲੇਟਫਾਰਮਾਂ 'ਤੇ ਪੂਰਾ ਗਾਣਾ ਸੁਣਨ ਲਈ ‘ਇਸ ਗਾਣੇ ਨੂੰ ਚਲਾਓ’ ਤੇ ਵੀ ਟੈਪ ਕਰ ਸਕਦੇ ਹਨ।
ਆਪਣੀਆਂ Snaps ਵਿੱਚ ਵੀ ਸੰਗੀਤ ਸ਼ਾਮਲ ਕਰੋ
Snapchatters ਸੰਗੀਤ ਦੀ ਵਧੀਆ ਸੂਚੀ ਵਿੱਚੋਂ ਆਪਣੇ ਆਉਣ ਵਾਲ਼ੇ ਅਤੇ ਮਸ਼ਹੂਰ ਕਲਾਕਾਰਾਂ ਦੋਵਾਂ ਦੇ ਸੰਗੀਤ ਨੂੰ ਆਪਣੀਆਂ Snaps (ਪੂਰਵ ਜਾਂ ਪੋਸਟ-ਕੈਪਚਰ) ਵਿੱਚ ਸ਼ਾਮਲ ਕਰ ਸਕਦੇ ਹਨ। ਇਸ ਲਈ ਬਹੁਤ ਸਾਰੇ ਵੱਖ-ਵੱਖ ਰਿਕਾਰਡ ਲੇਬਲਾਂ ਅਤੇ ਪ੍ਰਕਾਸ਼ਕਾਂ ਦੇ ਨਾਲ਼ ਸਾਡੀ ਭਾਗੀਦਾਰੀ ਦਾ ਧੰਨਵਾਦ।
ਆਪਣੀ Snap ਵਿੱਚ ਗਾਣੇ ਨੂੰ ਸ਼ਾਮਲ ਕਰਨ ਲਈ...
  1. ਕੈਮਰਾ ਸਕ੍ਰੀਨ ਨੂੰ ਖੋਲ੍ਹੋ
  2. ਸਾਊਂਡਜ਼ ਪ੍ਰਤੀਕ 🎵 'ਤੇ ਟੈਪ ਕਰੋ।
  3. ਸੋਚ ਸਮਝ ਕੇ ਬਣਾਈਆਂ ਗਈਆਂ ਪਲੇਲਿਸਟਾਂ ਵਿੱਚੋਂ ਗਾਣਾ ਚੁਣੋ, ਜਾਂ ਕੋਈ ਖ਼ਾਸ ਗਾਣਾ ਖੋਜੋ। ਝਲਕ ਵੇਖਣ ਲਈ ਪਲੇਅ ਬਟਨ 'ਤੇ ਟੈਪ ਕਰੋ।
  4. ਫੈਸਲਾ ਕਰੋ ਕਿ ਤੁਸੀਂ ਗਾਣਾ ਕਿੱਥੋਂ ਸ਼ੁਰੂ ਕਰਨਾ ਚਾਹੁੰਦੇ ਹੋ
  5. ਇਹ ਪੱਕਾ ਕਰਨ ਲਈ ਕਿ ਉਹ ਬਿਲਕੁਲ ਉਸੀ ਤਰ੍ਹਾਂ ਹੈ ਜਿਵੇਂ ਤੁਸੀਂ ਉਸਨੂੰ ਚਾਹੁੰਦੇ ਹੋ ਉਸਨੂੰ ਦੁਬਾਰਾ ਤੋਂ ਚਲਾਓ
ਅਸਲ ਸਾਊਂਡਜ਼
Snapchat ਉੱਤੇ ਰਚਨਾਤਮਕ ਹੋਣ ਦਾ ਮਤਲਬ ਆਪਣੀ ਖ਼ੁਦ ਦੀ ਵਿਲੱਖਣ ਆਵਾਜ਼ ਨੂੰ ਜ਼ਾਹਰ ਕਰਨਾ, ਤਾਂ ਜੋ ਤੁਸੀਂ ਆਪਣੇ ਖ਼ੁਦ ਦੇ ਸਾਊਂਡਜ਼ ਵੀ ਬਣਾ ਸਕਦੇ ਹੋ!
Snap ਵਿੱਚ ਸ਼ਾਮਲ ਕਰਨ ਲਈ ਆਪਣਾ ਖੁਦ ਦਾ ਅਸਲ ਸਾਊਂਡ ਬਣਾਉਣਾ...
  1. ਕੈਮਰਾ ਸਕ੍ਰੀਨ ਨੂੰ ਖੋਲ੍ਹੋ
  2. ਸਾਊਂਡਜ਼ 🎵 ਪ੍ਰਤੀਕ 'ਤੇ ਟੈਪ ਕਰੋ
  3. 'ਸਾਊਂਡ ਬਣਾਓ' 'ਤੇ ਟੈਪ ਕਰੋ
  4. 60 ਸਕਿੰਟਾਂ ਤੱਕ ਰਿਕਾਰਡ ਕਰਨ ਲਈ ਮਾਈਕ੍ਰੋਫੋਨ ਬਟਨ 'ਤੇ ਟੈਪ ਕਰੋ, ਅਤੇ ਉਸਨੂੰ ਰਿਕਾਰਡਿੰਗ ਤੋਂ ਰੋਕਣ ਲਈ ਫੇਰ ਤੋਂ ਟੈਪ ਕਰੋ
  5. ਆਪਣੇ ਅਸਲ ਸਾਊਂਡ ਨੂੰ ਨਾਮ ਦਿਓ
  6. ਚੁਣੋ ਕਿ ਸਾਊਂਡ ਨੂੰ ਜਨਤਕ ਕਰਨਾ ਹੈ ਜਾਂ ਆਡੀਓ ਦੀ ਲੰਬਾਈ ਨੂੰ ਆਪਣੀ ਮਰਜ਼ੀ ਅਨੁਸਾਰ ਕੱਟਣਾ ਹੈ
  7. 'ਸਾਊਂਡ ਸੁਰੱਖਿਅਤ ਕਰੋ' 'ਤੇ ਟੈਪ ਕਰੋ
Snap ਪ੍ਰਚਲਿਤ
ਸਪੌਟਲਾਈਟ 'ਤੇ ਦਿਨ ਦੀਆਂ ਸਭ ਤੋਂ ਮਸ਼ਹੂਰ ਸਾਊਂਡਜ਼ ਦੀ ਐਲਗੋਰਿਦਮਿਕ ਤੌਰ 'ਤੇ ਤਿਆਰ ਕੀਤੀ ਸੂਚੀ ਵੇਖੋ!
ਹੋਰ ਸਫਲ Snaps ਬਣਾਉਣ ਲਈ ਇਸ ਟੈਬ ਦੀ ਵਰਤੋਂ ਕਰੋ।
ਆਪਣੀਆਂ ਸਾਉਂਡਜ਼ ਨੂੰ Snapchat 'ਤੇ ਲਿਆਓ
ਅਸੀਂ ਸੰਗੀਤ ਰਚਨਾਕਾਰਾਂ ਨੂੰ ਉਹਨਾਂ ਦੇ ਅਸਲ ਗਾਣੇ ਸਾਡੀ ਲਾਇਬ੍ਰੇਰੀ ਵਿੱਚ ਸ਼ਾਮਲ ਕਰਨ ਲਈ ਉਤਸ਼ਾਹਤ ਕਰਦੇ ਹਾਂ। ਇਸਨੂੰ ਕਰਨ ਦੇ ਦੋ ਮੂਲ ਤਰੀਕੇ ਹਨ:
  • ਇਕਰਾਰ ਵਾਲੇ ਕਲਾਕਾਰ ਤੁਹਾਡੇ ਰਿਕਾਰਡ ਲੇਬਲ ਨਾਲ਼ ਕੰਮ ਕਰ ਸਕਦੇ ਹਨ
  • ਸੁਤੰਤਰ ਕਲਾਕਾਰ ਅਸਲ ਸੰਗੀਤ ਬਣਾਉਣ ਲਈ Voisey ਐਪ, ਜਾਂ ਸੰਗੀਤ ਨੂੰ ਵੰਡਣ ਲਈ Snap ਦੇ ਭਾਗੀਦਾਰ DistroKid ਦੀ ਵਰਤੋਂ ਕਰ ਸਕਦੇ ਹਨ।
ਆਪਣੀਆਂ Snaps ਵਿਚਲੀ ਆਡੀਓ ਦਾ ਪ੍ਰਚਾਰ ਕਰਨ ਲਈ ਪ੍ਰਚਲਿਤ #ਵਿਸ਼ਿਆਂ ਦੀ ਵਰਤੋਂ ਕਰਦਿਆਂ ਆਪਣੀ ਕਹਾਣੀ ਅਤੇ ਸਪੌਟਲਾਈਟ ਵਿੱਚ ਨਿੱਤ Snaps ਪੋਸਟ ਕਰੋ।