Snap ਦੇ ਤੱਤ
Snap ਕੀ ਹੁੰਦੀ ਹੈ?
Snap ਇੱਕ ਫੋਟੋ ਜਾਂ ਵੀਡੀਓ ਹੈ ਜੋ ਤੁਸੀਂ Snapchat 'ਤੇ ਲੈਂਦੇ ਹੋ। ਕੈਮਰਾ ਸਕ੍ਰੀਨ ਤੋਂ, ਫ਼ੋਟੋ ਲੈਣ ਲਈ ਸਿੱਧਾ ਕੈਪਚਰ ਬਟਨ 'ਤੇ ਟੈਪ ਕਰੋ, ਜਾਂ ਵੀਡੀਓ ਰਿਕਾਰਡ ਕਰਨ ਲਈ ਦਬਾਓ ਅਤੇ ਦਬਾਈ ਰੱਖੋ।
ਸਾਡੇ AR ਲੈਂਜ਼ਾਂ ਦੀ ਲਾਇਬ੍ਰੇਰੀ ਅਤੇ ਹੋਰ ਰਚਨਾਤਮਕ ਔਜ਼ਾਰਾਂ ਨੂੰ ਅਜ਼ਮਾਓ, ਫੇਰ ਆਪਣੇ ਸਨੈਪ-ਸ਼ਾਹਕਾਰ ਨੂੰ ਆਪਣੇ ਕਿਸੇ ਦੋਸਤ ਨੂੰ ਭੇਜੋ— ਜਾਂ ਸਪੌਟਲਾਈਟ ਵਿੱਚ ਸਪੁਰਦ ਕਰੋ।
ਤੁਹਾਡੀ ਪੂਰੀ ਕਹਾਣੀ
Snaps ਤੁਹਾਨੂੰ ਆਪਣੀ ਸ਼ਖਸੀਅਤ ਪੂਰੀ ਤਰ੍ਹਾਂ ਦਿਖਾਉਣ ਦਿੰਦੀਆਂ ਹਨ। ਪ੍ਰਮਾਣਿਕਤਾ ਕੁੰਜੀ ਹੈ, ਇਸ ਲਈ ਆਪਣੇ ਆਪ ਦੇ ਸਭ ਤੋਂ ਦਿਲਚਸਪ, ਅਜੀਬ, ਅਤੇ ਮਜ਼ਾਕੀਆ ਪੱਖ ਜ਼ਾਹਰ ਕਰੋ।
Snapchatters ਚੰਗੀ ਕਹਾਣੀ ਸੁਣਾਉਣ ਵਾਲ਼ੇ ਦੀ ਕਦਰ ਕਰਦੇ ਹਨ। ਜਦੋਂ ਤੁਸੀਂ ਕੋਈ Snap ਬਣਾਉਂਦੇ ਹੋ, ਤਾਂ ਛੇਤੀ ਹੀ ਆਪਣਾ ਅਧਾਰ ਸਥਾਪਤ ਕਰੋ ਅਤੇ ਪੱਕਾ ਕਰੋ ਕਿ ਉਸ ਵਿੱਚ ਸ਼ੁਰੂਆਤ, ਮੱਧ, ਅਤੇ ਅੰਤ ਹੋਵੇ। ਸਿੱਧਾ ਕੰਮ ਉੱਤੇ ਲੱਗੋ ਅਤੇ ਚੰਗੇ ਨਤੀਜੇ ਕੱਢੋ। ਅਤੇ ਸਭਿਆਚਾਰਕ ਪਲ਼ਾਂ ਤੋਂ ਦੂਰ ਨਾ ਹੋਵੋ।
ਲੋਕਾਂ ਦਾ ਧਿਆਨ ਖਿੱਚਣ ਲਈ ਕੁਝ ਅਜ਼ਮਾਏ ਅਤੇ ਸੱਚੇ ਤਰੀਕੇ: ਚਮਕਦਾਰ ਰੰਗ, ਵਿਲੱਖਣ ਦ੍ਰਿਸ਼ ਅਤੇ ਦਿਲਚਸਪ ਕੋਣ।
ਔਜ਼ਾਰ ਅਤੇ ਵਿਸ਼ੇਸ਼ਤਾਵਾਂ
ਤੁਹਾਡੀਆਂ ਫੋਟੋਆਂ ਅਤੇ ਵੀਡੀਓਜ਼ ਦੇ ਪ੍ਰਚਲਿਤ ਹੋਣ ਵਿੱਚ ਮਦਦ ਕਰਨ ਲਈ Snapchat ਕਈ ਕੈਮਰਾ ਅਤੇ ਸੰਪਾਦਨ ਔਜ਼ਾਰਾਂ ਨੂੰ ਪੇਸ਼ ਕਰਦਾ ਹੈ।
ਆਪਣੇ ਆਪ ਵਿੱਚ ਕਿਸੇ ਲੈਂਜ਼ ਨਾਲ ਤਬਦੀਲੀ ਲਿਆਓ ਅਤੇ ਸੁਰਖੀਆਂ, ਡੂਡਲਾਂ ਅਤੇ ਸਟਿੱਕਰਾਂ ਵਰਗੇ ਤੱਤਾਂ ਨੂੰ ਸ਼ਾਮਲ ਕਰੋ। ਟਿਕਾਣਾ-ਅਧਾਰਤ ਫ਼ਿਲਟਰਾਂ, ਜਾਂ ਇੱਥੋਂ ਤੱਕ ਕਿ ਆਪਣੇ ਮਨਪਸੰਦ ਸੰਗੀਤ ਨੂੰ ਸ਼ਾਮਲ ਕਰੋ। ਆਪਣੀ ਰਚਨਾਤਮਕਤਾ ਨੂੰ ਵਿਖਾਉਣ ਦੇ ਬਹੁਤ ਸਾਰੇ ਤਰੀਕੇ ਹਨ!