ਸੰਪਾਦਨ ਔਜ਼ਾਰ
ਯਾਦਗਾਰ Snaps ਬਣਾਉਣ ਲਈ ਹੋਰ ਤਰੀਕਿਆਂ ਦੀ ਪੜਚੋਲ ਕਰੋ।
ਪੋਸਟ-ਕੈਪਚਰ ਫ਼ਿਲਟਰ
ਇੱਕ ਵਾਰ ਜਦੋਂ ਤੁਸੀਂ ਆਪਣੀ Snap ਨੂੰ ਕੈਪਚਰ ਕਰ ਲੈਂਦੇ ਹੋ, ਸੱਜੇ ਪਾਸੇ ਸਵਾਈਪ ਕਰਕੇ ਵਧੀਆ ਫ੍ਰੇਮ ਲੈਂਜ਼ ਅਤੇ ਫ਼ਿਲਟਰ ਲੱਭੋ ਜੋ ਉਸ ਵਿੱਚ ਨਵੇਂ ਰੰਗ ਅਤੇ ਟੈਕਸਟਰ ਸ਼ਾਮਲ ਕਰਦੇ ਹਨ। ਇਹ ਨਾ ਭੁੱਲੋ, ਤੁਸੀਂ ਆਪਣੇ ਕੈਮਰਾ ਰੋਲ ਰਾਹੀਂ ਅਪਲੋਡ ਕੀਤੀਆਂ ਫੋਟੋਆਂ/ਵੀਡੀਓਜ਼ ਵਿੱਚ ਵੀ ਇਹਨਾਂ ਪ੍ਰਭਾਵਾਂ ਨੂੰ ਸ਼ਾਮਲ ਕਰ ਸਕਦੇ ਹੋ।
ਸੁਰਖੀਆਂ ਅਤੇ ਬੈਕਗ੍ਰਾਉਂਡ
ਵੱਖੋ ਵੱਖਰੇ ਬੈਕਗ੍ਰਾਉਂਡਾਂ ਦੇ ਨਾਲ਼ ਆਪਣੀਆਂ ਸੁਰਖੀਆਂ ਵਿੱਚ ਦਿਲਚਸਪੀ ਵਧਾਓ! 
ਪੇਸ਼ੇਵਰ ਸੁਝਾਅ: ਬੈਕਗ੍ਰਾਉਂਡਾਂ ਦੇ ਨਾਲ਼ ਸੁਰਖੀਆਂ ਜੋੜਨ ਵੇਲ਼ੇ ਚੰਗਾ ਰੰਗ ਮੇਲ ਖੋਜੋ।
#ਵਿਸ਼ੇ
ਵੱਧ ਲੋਕਾਂ ਨੂੰ ਲੁਭਾਉਣ ਅਤੇ Snapchatters ਨੂੰ ਇੱਕੋ ਜਿਹੇ Snaps ਲੱਭਣ ਵਿੱਚ ਮਦਦ ਕਰਨ ਲਈ ਸਪੌਟਲਾਈਟ ਵਿੱਚ ਪ੍ਰਚਲਿਤ #ਵਿਸ਼ਾ ਵਰਤੋ।
ਸਵੈ ਸੁਰਖੀਆਂ
ਸਵੈ ਸੁਰਖੀਆਂ ਨਾਲ਼ ਇਹ ਯਕੀਨੀ ਬਣਾਓ ਕਿ ਦਰਸ਼ਕਾਂ ਤੋਂ ਕਦੇ ਵੀ ਕੋਈ ਸ਼ਬਦ ਨਾ ਖੁੰਝਣ। ਇਸਨੂੰ ਚਾਲੂ ਕਰਨ 'ਤੇ, ਇਹ ਔਜ਼ਾਰ ਸਵੈਚਲਿਤ ਤੌਰ 'ਤੇ ਤੁਹਾਡੇ ਸ਼ਬਦਾਂ ਦਾ ਪ੍ਰਤੀਲਿਪੀਕਰਨ ਕਰਦਾ ਹੈ ਤਾਂ ਜੋ ਦਰਸ਼ਕ ਆਵਾਜ਼ਾਂ ਦੇ ਨਾਲ਼ ਜਾਂ ਉਨ੍ਹਾਂ ਤੋਂ ਬਿਨ੍ਹਾਂ ਤੁਹਾਡੀਆਂ Snaps ਦੇਖ ਸਕਣ। ਤੁਸੀਂ ਆਪਣੀਆਂ Snaps ਵਿਚਕਾਰ ਫੋਂਟ ਸਟਾਈਲ ਅਤੇ ਫ਼ੌਂਟ ਸਥਿਤੀ ਵਿੱਚ ਵੀ ਫ਼ੇਰਬਦਲ ਕਰ ਸਕਦੇ ਹੋ।
ਪੇਸ਼ੇਵਰ-ਨੁਕਤਾ: ਆਡੀਓ-ਵਿਕਲਪਿਕ ਵੀਡੀਓਜ਼ ਵਿੱਚ ਆਮ ਤੌਰ 'ਤੇ ਔਸਤ ਪਲੇਬੈਕ ਸਮੇਂ ਨਾਲ਼ੋਂ ਲੰਬਾ ਸਮਾਂ ਹੁੰਦਾ ਹੈ।
ਸਮਾਂ-ਅਧਾਰਤ ਸੁਰਖੀਆਂ
ਸਮਾਂ ਸਭ ਕੁਝ ਹੈ। ਲਿਖਤ ਨੂੰ ਸ਼ਾਮਲ ਕਰਨ ਲਈ ਸਕ੍ਰੀਨ ਤੇ ਟੈਪ ਕਰੋ, ਆਪਣਾ ਫੌਂਟ ਚੁਣੋ, ਫੇਰ ਆਪਣੀ Snap ਵਿੱਚ ਸੁਰਖੀਆਂ ਦੀ ਮਿਆਦ ਵਿੱਚ ਫ਼ੇਰਬਦਲ ਕਰਨ ਲਈ ਸਕ੍ਰੀਨ ਦੀ ਚੋਟੀ 'ਤੇ ਸਟੌਪਵਾਚ ਪ੍ਰਤੀਕ 'ਤੇ ਟੈਪ ਕਰੋ।
Doodle
ਆਪਣੀਆਂ Snaps ਵਿੱਚ ਹੋਰ ਸ਼ਖਸੀਅਤ ਸ਼ਾਮਲ ਕਰਨ ਲਈ Doodling ਇੱਕ ਵਧੀਆ ਤਰੀਕਾ ਹੈ। ਇਮੋਜੀ, ਲਿਖਤ ਦੀ ਵਰਤੋਂ ਕਰੋ ਜਾਂ ਪੂਰੀ ਸਕ੍ਰੀਨ ਉੱਤੇ ਆਪਣੀਆਂ ਉਂਗਲੀਆਂ ਨਾਲ਼ ਲਿਖੋ। ਆਪਣਾ ਸਨੈਪ-ਸ਼ਾਹਕਾਰ ਬਣਾਉਣ ਲਈ ਰੰਗ ਚੋਣਕਾਰ (3 ਪਰਸਪਰ-ਵਿਆਪੀ ਚੱਕਰਾਂ) 'ਤੇ ਟੈਪ ਕਰੋ।