ਕੈਮਰਾ ਔਜ਼ਾਰ
ਫੋਟੋਆਂ ਅਤੇ ਵੀਡੀਓਜ਼ ਨੂੰ ਬਣਾਉਣ ਦਾ ਤਰੀਕਾ ਬਦਲ਼ਣ ਲਈ ਇਹਨਾਂ ਔਜ਼ਾਰਾਂ ਦੀ ਵਰਤੋਂ ਕਰੋ।
ਲੈਂਜ਼ਾਂ ਬਾਰੇ ਜਾਣੋ
ਰਚਨਾਕਾਰਾਂ ਦੇ ਵਰਤਣ ਲਈ ਸਾਡੇ ਕੋਲ਼ ਲੈਂਜ਼ਾਂ ਦੀ ਵੱਡੀ ਲਾਇਬ੍ਰੇਰੀ ਹੈ। ਜਿਓਂ ਹੀ ਤੁਸੀਂ ਐਪ ਖੋਲ੍ਹਦੇ ਹੋ ਤਾਂ ਕੈਮਰਾ ਸਕ੍ਰੀਨ ਤੋਂ ਲੈਂਜ਼ਾਂ ਦੀ ਪੜਚੋਲ ਕਰੋ। ਆਪਣੇ ਮਨਪਸੰਦ ਲੈਂਜ਼, ਅਤੇ ਨਾਲ਼ ਹੀ ਕੀ ਪ੍ਰਚਲਿਤ ਹੈ, ਇਸਨੂੰ ਦੇਖਣ ਲਈ ਕੈਪਚਰ ਬਟਨ ਦੇ ਸੱਜੇ ਪਾਸੇ ਸਮਾਈਲੀ ਚਿਹਰੇ ਦੇ ਪ੍ਰਤੀਕ 'ਤੇ ਟੈਪ ਕਰੋ।
Snapchat ਅਤੇ ਭਾਈਚਾਰੇ ਵੱਲੋਂ ਬਣਾਏ ਗਏ ਸਿਫਾਰਸ਼ੀ, ਪ੍ਰਚਲਤ, ਅਤੇ ਥੀਮ ਵਾਲ਼ੇ ਲੈਂਜ਼ ਦੇਖਣ ਲਈ ਹੇਠਾਂ ਸੱਜੇ ਕੋਨੇ ਵਿੱਚ ‘ਪੜਚੋਲ ਕਰੋ’ 'ਤੇ ਟੈਪ ਕਰੋ।
ਲੈਂਜ਼ ਨੂੰ ਖੁਦ ਬਣਾਉਣ ਬਾਰੇ ਜਾਣਨਾ ਚਾਹੁੰਦੇ ਹੋ? Lens Studio'ਤੇ ਜਾਓ।
ਬਿਨ੍ਹਾਂ ਹੱਥਾਂ ਤੋਂ ਰਿਕਾਰਡਿੰਗ
ਆਹ ਵੇਖੋ, ਹੱਥਾਂ ਬਿਨਾਂ! ਕੁੱਲ 60 ਸਕਿੰਟਾਂ ਲਈ, ਛੇ ਵੀਡੀਓ ਤੱਕ ਰਿਕਾਰਡ ਕਰੋ, ਅਤੇ ਹਰੇਕ ਦੀ ਲੰਬਾਈ ਦਸ ਸਕਿੰਟਾਂ ਦੀ ਹੋਵੇ।
ਵੀਡੀਓ ਰਿਕਾਰਡ ਕਰਨਾ ਸ਼ੁਰੂ ਕਰਨ ਲਈ ਸਕ੍ਰੀਨ ਦੇ ਹੇਠਾਂ ਕੈਪਚਰ ਬਟਨ ਨੂੰ ਦਬਾਈ ਰੱਖੋ। ਬਟਨ ਦੇ ਨਾਲ਼ ਹੀ ਇੱਕ ਲਾਕ ਪ੍ਰਤੀਕ ਦਿਖਾਈ ਦਵੇਗਾ। ਹੱਥਾਂ ਤੋਂ ਬਿਨ੍ਹਾਂ ਜਾਣ ਲਈ, ਖੱਬੇ ਪਾਸੇ ਸਲਾਈਡ ਕਰਕੇ ਲਾਕ ਕਰੋ। ਫੇਰ ਜੋ ਕਰਨਾ ਚਾਹੁੰਦੇ ਹੋ ਉਹ ਕਰੋ!
ਨਾਲ਼ ਹੀ, ਇਹ ਸੈਲਫੀ ਮੋਡ ਵਿੱਚ ਵੀ ਕੰਮ ਕਰਦਾ ਹੈ।
ਕੈਮਰਾ ਟੂਲਕਿੱਟ
ਆਪਣੀਆਂ Snaps ਨੂੰ ਸ਼ਾਨਦਾਰ ਬਣਾਉਣ ਲਈ ਕੈਮਰਾ ਸਕ੍ਰੀਨ ਦੇ ਸੱਜੇ ਪਾਸੇ ਔਜ਼ਾਰਾਂ ਦੀ ਵਰਤੋਂ ਕਰੋ।
ਸਮਾਂ-ਸੀਮਾ। ਇੱਕੋ ਵੀਡੀਓ ਵਿੱਚ ਕਈ ਪਲ਼ਾਂ ਨੂੰ ਜੋੜੋ।
ਸਾਊਂਡਜ਼। ਲਾਈਸੈਂਸਸ਼ੁਦਾ ਸੰਗੀਤ ਦੀ ਸਾਡੀ ਲਾਇਬ੍ਰੇਰੀ ਵਿੱਚੋਂ ਇੱਕ ਪਲੇਲਿਸਟ ਵਿੱਚੋਂ ਜਾਂ ਸਿਫਾਰਸ਼ ਕੀਤੇ ਗਾਣੇ ਨੂੰ ਚੁਣੋ ਜਾਂ ਚੀਜ਼ਾਂ ਖੁਦ ਬਣਾਓ।
ਮਲਟੀ ਸਨੈਪ। ਆਪਣੀ ਰਿਕਾਰਡਿੰਗ ਦੀ ਲੰਬਾਈ ਨਿਰਧਾਰਤ ਕਰੋ। ਹੈਂਡਸ-ਫ਼੍ਰੀ ਕਰਨ ਲਈ ਕੈਪਚਰ ਬਟਨ ਨੂੰ ਦਬਾ ਕੇ ਖੱਬੇ ਪਾਸੇ ਲਾਕ 'ਤੇ ਸਲਾਈਡ ਕਰੋ।
ਟਾਈਮਰ ਕਾਉਂਟਡਾਉਨ ਸ਼ੁਰੂ ਕਰੋ ਤਾਂ ਜੋ ਤੁਸੀਂ ਆਪਣਾ ਅੰਦਾਜ਼ ਵਿਖਾ ਸਕੋ।
ਫੋਕਸ। ਡੂੰਘੀ ਕਿਸਮ ਦੇ ਪ੍ਰਭਾਵ ਨਾਲ਼ ਚਿਹਰੇ 'ਤੇ ਫੋਕਸ ਕਰੋ।
3D। ਆਪਣੀ ਸੈਲਫੀ ਵਿੱਚ 3D ਪ੍ਰਭਾਵ ਸ਼ਾਮਲ ਕਰੋ। ਦ੍ਰਿਸ਼ਟੀਕੋਣ ਬਦਲ਼ਣ ਲਈ ਫ਼ੋਨ ਨੂੰ ਹਿਲਾਓ।
ਗ੍ਰਿਡ। ਆਪਣੇ ਸ਼ਾਟ ਕਤਾਰ ਵਿੱਚ ਰੱਖੋ ਤਾਂ ਕਿ ਤੁਸੀਂ ਫ਼ੋਕਸ ਕਰਕੇ ਸਨੈਪ ਲੈ ਸਕੋ ਅਤੇ ਭੇਜ ਸਕੋ।
ਸਮਾਂ-ਸੀਮਾ ਕੈਪਚਰ
ਇਹ ਕੈਮਰਾ ਟੂਲਕਿੱਟ ਵਿੱਚ ਸਾਡੀਆਂ ਸਭ ਤੋਂ ਮਸ਼ਹੂਰ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਹੈ। ਕਈ ਕਲਿੱਪਾਂ ਨੂੰ ਰਿਕਾਰਡ ਕਰੋ, ਉਹਨਾਂ ਨੂੰ ਛੋਟਾ ਕਰਕੇ ਜੋੜੋ, ਅਤੇ ਆਪਣੀ ਵੀਡੀਓ ਵਿੱਚ ਸਮੇਂ ਨਾਲ਼ ਸੁਰਖੀਆਂ ਜੋੜੋ। ਤੁਸੀਂ ਸਾਊਂਡਜ਼ ਵੀ ਸ਼ਾਮਲ ਕਰ ਸਕਦੇ ਹੋ।