ਸਪੌਟਲਾਈਟ ਵਿੱਚ ਚਮਕੋ

ਸਪੌਟਲਾਈਟ ਕੀ ਹੈ?

ਸਪੌਟਲਾਈਟ ਭਾਈਚਾਰੇ ਵੱਲੋਂ ਸੰਚਾਲਿਤ ਸਮੱਗਰੀ ਨਾਲ ਦਰਸ਼ਕਾਂ ਦੀ ਵੱਡੀ ਗਿਣਤੀ ਤੱਕ ਪਹੁੰਚਣ ਦਾ ਸ਼ਕਤੀਸ਼ਾਲੀ ਮੌਕਾ ਹੈ।
ਸਪੌਟਲਾਈਟ ਦੇ ਅੰਦਰ ਹਰੇਕ ਵਰਤੋਂਕਾਰ ਦਾ ਤਜ਼ਰਬਾ ਉਸ ਲਈ ਨਿੱਜੀ ਅਤੇ ਵਿਲੱਖਣ ਹੈ।

ਉੱਚ ਗੁਣਵੱਤਾ ਵਾਲੀ ਪਹੁੰਚ

ਅਸੀਂ ਵਰਤੋਂਕਾਰਾਂ ਨਾਲ ਉਸ ਸਮੱਗਰੀ ਨੂੰ ਸਾਂਝਾ ਕਰਦੇ ਹਾਂ ਜੋ ਕਿ ਉਹਨਾਂ ਲਈ ਢੁੱਕਵੀਂ ਹੈ। ਸਪੌਟਲਾਈਟ ਦੀ ਪਹੁੰਚ ਕਮਾਲ ਦੀ ਹੈ ਪਰ ਸਭ ਤੋਂ ਮਹੱਤਵਪੂਰਨ, ਉਸ ਪਹੁੰਚ ਦੀ ਗੁਣਵੱਤਾ ਹੈ ਜਿਸਦਾ ਮਤਲਬ ਕਿ ਤੁਸੀਂ ਸਿਦਕਵਾਨ ਦਰਸ਼ਕਾਂ ਨੂੰ ਵਧਾ ਰਹੇ ਹੋ।

ਆਪਣੀ ਵਿਲੱਖਣ ਪਛਾਣ ਨੂੰ ਸਾਂਝਾ ਕਰੋ

ਸਪੌਟਲਾਈਟ ਉਹ ਹੈ ਜਿੱਥੇ ਤੁਸੀਂ ਆਪਣੇ ਬ੍ਰਾਂਡ ਦੇ ਵਧੇਰੇ ਨਿੱਜੀ ਪੱਖ ਨੂੰ ਵਿਖਾ ਸਕਦੇ ਹੋ। ਥੋੜ੍ਹਾ ਹੋਰ ਅਸਲੀ। ਥੋੜ੍ਹਾ ਹੋਰ ਸੁਭਾਵਿਕ। ਥੋੜ੍ਹਾ ਹੋਰ ਪਹੁੰਚਯੋਗ। ਆਪਣੀ ਵਿਲੱਖਣ ਪਛਾਣ ਨੂੰ ਉਜਾਗਰ ਕਰਨ ਲਈ Snapchat ਕੈਮਰਾ ਅਤੇ ਸੰਪਾਦਨ ਔਜ਼ਾਰ ਵਰਤੋ।

Yum!

ਸਮੱਗਰੀ ਰਾਹੀਂ ਹੋਰਾਂ ਨਾਲ ਜੁੜੋ

ਸਪੌਟਲਾਈਟ ਸਮੱਗਰੀ ਧਿਆਨ ਖਿੱਚਣ ਅਤੇ ਉਨ੍ਹਾਂ ਸਿਦਕਵਾਨ ਗਾਹਕਾਂ ਦੀ ਗਿਣਤੀ ਵਧਾਉਣ ਦੇ ਸਭ ਤੋਂ ਵਧੀਆ ਤਰੀਕਿਆਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਤੁਹਾਡੀਆਂ ਬਣਾਈਆਂ ਚੀਜ਼ਾਂ ਵੇਖਣ ਦੀ ਤਾਂਘ ਹੈ।

ਬਣਾਓ, ਸਾਂਝਾ ਕਰੋ ਅਤੇ ਨਜ਼ਰ ਰੱਖੋ

ਜਨਤਕ ਪ੍ਰੋਫਾਈਲ ਸੈੱਟ ਕਰੋ

ਕੈਮਰਾ ਸਕ੍ਰੀਨ ਦੇ ਉੱਪਰਲੇ ਖੱਬੇ ਕੋਨੇ ਵਿੱਚ ਆਪਣੇ ਅਵਤਾਰ ਨੂੰ ਟੈਪ ਕਰਕੇ ਆਪਣੀ ਜਨਤਕ ਪ੍ਰੋਫਾਈਲ ਸਥਾਪਤ ਕਰੋ। ਇਸ ਨੂੰ ਸੈੱਟਅੱਪ ਕਰਨ ਲਈ ਉਤਪ੍ਰੇਰਕਾਂ ਦੀ ਪਾਲਣਾ ਕਰੋ।

ਸ਼ਾਨਦਾਰ ਸਮੱਗਰੀ ਬਣਾਓ

ਭਾਵੇਂ ਕਿਸੇ ਸੁਭਾਵਕ ਪਲ ਨੂੰ ਕੈਪਚਰ ਕਰਨਾ ਹੋਵੇ, ਮੌਜੂਦਾ ਰੁਝਾਨ ਮੁਤਾਬਕ ਚਲਣਾ ਹੋਵੇ, ਜਾਂ ਤੇਜ਼ੀ ਨਾਲ ਕੁਝ ਬਣਾਉਣਾ ਵਿਖਾਉਣਾ ਹੋਵੇ, ਕਿਸੇ ਸਨੈਪਚੈਟਰ ਦਾ ਧਿਆਨ ਖਿੱਚਣ - ਅਤੇ ਉਸ ਨੂੰ ਰੁਝਾਉਣ ਲਈ - ਇਹਨਾਂ ਸਭ ਤੋਂ ਵਧੀਆ ਅਭਿਆਸਾਂ 'ਤੇ ਵਿਚਾਰ ਕਰੋ।

Post with Ease image

ਆਸਾਨੀ ਨਾਲ ਪੋਸਟ ਕਰੋ

ਆਪਣੇ ਅਸਲੀ ਅਤੇ ਢੁੱਕਵੇਂ 5-60 ਸਕਿੰਟ ਦੇ ਵੀਡੀਓ ਆਪਣੇ ਫ਼ੋਨ ਤੋਂ ਸਿੱਧੇ ਸਪੌਟਲਾਈਟ 'ਤੇ ਪੋਸਟ ਕਰਕੇ ਸਾਂਝੇ ਕਰੋ।

shows growth stylised graph

ਸ਼ਮੂਲੀਅਤ ਅਤੇ ਵਾਧੇ 'ਤੇ ਨਜ਼ਰ ਰੱਖੋ

ਤੁਸੀਂ ਆਪਣੀਆਂ ਪੋਸਟ ਕੀਤੀਆਂ ਸਾਰੀਆਂ ਸਪੌਟਲਾਈਟ Snaps, ਦ੍ਰਿਸ਼ਾਂ ਅਤੇ ਪਸੰਦਾਂ ਦੇ ਵਿਸ਼ਲੇਸ਼ਣ 'ਤੇ ਨਜ਼ਰ ਰੱਖ ਸਕੋਗੇ।