ਪ੍ਰੇਰਿਤ ਕਰੋ। ਜਾਣਕਾਰੀ ਦਿਓ। ਮਨੋਰੰਜਨ ਕਰੋ।

ਸ਼ੋਅ ਕੀ ਹਨ?

Snapchat ਦੀ ਡਿਸਕਵਰ ਫੀਡ ਉਹ ਥਾਂ ਹੈ ਜਿੱਥੇ ਲੱਖਾਂ ਲੋਕ ਹਰ ਮਹੀਨੇ ਢੁਕਵੀਂ, ਪ੍ਰੇਰਣਾਦਾਇਕ, ਮਨੋਰੰਜਕ ਅਤੇ ਜਾਣਕਾਰੀ ਭਰਪੂਰ ਸਮੱਗਰੀ ਲੱਭਦੇ ਹਨ।
ਸ਼ੋਅ ਡਿਸਕਵਰ ਫੀਡ ਦੇ ਅੰਦਰ ਦਿਸਦੇ ਹਨ ਅਤੇ ਵਿਸ਼ਵ ਭਰ ਦੇ ਭਾਈਵਾਲਾਂ ਦੇ ਚੁਣੇ ਭਾਈਚਾਰੇ ਵੱਲੋਂ ਬਣਾਏ ਜਾਂਦੇ ਹਨ, ਜਿਸ ਵਿੱਚ ਭਰੋਸੇਯੋਗ ਨਿਊਜ਼ ਆਉਟਲੈਟ, ਮੀਡੀਆ ਕੰਪਨੀਆਂ, ਰਚਨਾਕਾਰ, ਖੇਡ ਟੀਮਾਂ ਅਤੇ ਹੋਰ ਵੀ ਬਹੁਤ ਕੁਝ ਸ਼ਾਮਲ ਹੈ।

ਖਾਸ ਦਰਸ਼ਕਾਂ ਨਾਲ ਜੁੜੇ ਰਹੋ

Snapchat ਵੱਲੋਂ ਨੌਜਵਾਨ, ਬਹੁਤ ਜ਼ਿਆਦਾ ਰੁੱਝਣ ਵਾਲੀ, ਮੋਬਾਈਲ ਵਰਤਣ ਵਾਲੀ ਪਹਿਲੀ ਪੀੜ੍ਹੀ ਤੱਕ ਵਿਲੱਖਣ ਪਹੁੰਚ ਦਿੱਤੀ ਜਾਂਦੀ ਹੈ ਕਿਉਂਕਿ ਉਹ ਜੀਵਨ ਦੇ ਮੁੱਖ ਪਲਾਂ ਨੂੰ ਸੰਜੋ ਕੇ ਰੱਖਦੇ ਹਨ। Snapchat ਵੱਲੋਂ ਮਗਨ ਕਰਨ ਵਾਲੇ ਅਤੇ ਦਿਲਚਸਪ ਤਜ਼ਰਬੇ ਦਿੱਤੇ ਜਾਂਦੇ ਹਨ, ਜੋ ਨਵੇਂ ਦਰਸ਼ਕਾਂ ਨੂੰ ਰੁਝਾਉਣ ਦੀ ਕੋਸ਼ਿਸ਼ ਕਰਨ ਵਾਲੇ ਸਮੱਗਰੀ ਭਾਈਵਾਲਾਂ ਲਈ ਅਸਰਦਾਰ ਹੈ।

ਆਮਦਨੀ ਯੋਗ ਸਮੱਗਰੀ

ਸਮੱਗਰੀ ਭਾਈਵਾਲਾਂ ਕੋਲ ਡਿਸਕਵਰ 'ਤੇ ਆਪਣੇ ਸ਼ੋਆਂ ਤੋਂ ਕਮਾਈ ਕਰਨ ਦਾ ਮੌਕਾ ਹੈ। ਅਸੀਂ ਤੁਹਾਡੇ ਸ਼ੋਆਂ ਦੀ ਸਮੱਗਰੀ ਵਿੱਚ ਕਈ ਤਰ੍ਹਾਂ ਦੇ ਇਸ਼ਿਤਹਾਰ ਚਲਾਉਂਦੇ ਹਾਂ ਅਤੇ ਆਮਦਨ ਕਮਾਉਣ ਲਈ ਅਨੁਕੂਲ ਬਣਾਉਂਦੇ ਹਾਂ।

ਸਰਲ ਸਮੱਗਰੀ ਪ੍ਰਬੰਧਨ ਔਜ਼ਾਰ

ਆਪਣੇ ਖੜ੍ਹਵੇਂ-ਅਨੁਕੂਲ ਵੀਡੀਓ ਅੱਪਲੋਡ ਅਤੇ ਪ੍ਰਬੰਧਿਤ ਕਰਨ, ਪ੍ਰਕਾਸ਼ਿਤ ਕਰਨ ਅਤੇ ਦੁਨੀਆ ਭਰ ਦੇ ਦਰਸ਼ਕਾਂ ਤੱਕ ਪਹੁੰਚਣ ਲਈ ਸਾਡਾ ਸੁਵਿਧਾਜਨਕ ਡੈਸਕਟਾਪ ਸਮੱਗਰੀ ਪ੍ਰਬੰਧਨ ਔਜ਼ਾਰ ਵਰਤੋ। ਦਰਸ਼ਕਾਂ ਨੂੰ ਚੰਗੀ ਤਰ੍ਹਾਂ ਰੁਝਾਉਣ ਲਈ ਐਪੀਸੋਡਾਂ ਨੂੰ 3 ਤੋਂ 5 ਮਿੰਟ ਤੱਕ ਸੀਮਤ ਰੱਖੋ।

ਸਫਲ ਸ਼ੋਅ ਕਿਵੇਂ ਬਣਾਇਆ ਜਾਵੇ

ਕਹਾਣੀ ਦੱਸੋ

ਅਸੀਂ ਚਾਹੁੰਦੇ ਹਾਂ ਕਿ Snapchatters ਨੂੰ ਇਹ ਲੱਗੇ ਕਿ ਤੁਹਾਡੇ ਸ਼ੋਆਂ ਵਿੱਚ ਉਨ੍ਹਾਂ ਦੇ ਵਿਸ਼ਿਆਂ 'ਤੇ ਗੱਲ ਹੋ ਰਹੀ ਹੈ। ਅਸੀਂ ਸਾਡੇ ਦੁਨੀਆ ਭਰ ਦੇ ਦਰਸ਼ਕਾਂ ਦੀਆਂ ਵੱਖ-ਵੱਖ ਤਰਜੀਹਾਂ ਨੂੰ ਪੂਰਾ ਕਰਦੇ ਹੋਏ, ਵੱਖ-ਵੱਖ ਕਿਸਮ ਦੀਆਂ ਸ਼ੈਲੀਆਂ ਵਿੱਚ ਫ਼ੈਲੀਆਂ ਕਹਾਣੀਆਂ ਵਿੱਚ ਦਿਲਚਸਪੀ ਰੱਖਦੇ ਹਾਂ।

Snapchat ਲਈ ਸੰਪਾਦਨਾ

ਡਿਸਕਵਰ 'ਤੇ ਸ਼ੋਅ ਖੜ੍ਹਵੇਂ ਰੂਪ ਵਿੱਚ, ਪੂਰੀ-ਸਕ੍ਰੀਨ 'ਤੇ ਵੇਖਣ ਦੇ ਤਜ਼ਰਬੇ ਵਿੱਚ ਮਗਨ ਕਰਨ ਲਈ, ਚੰਗੀ ਤਰ੍ਹਾਂ ਸੰਪਾਦਿਤ, ਝੱਟ ਧਿਆਨ ਖਿੱਚਣ ਲਈ ਅਨੁਕੂਲਿਤ ਹੋਣੇ ਚਾਹੀਦੇ ਹਨ ਅਤੇ ਮੋਬਾਈਲ ਵਰਤਣ ਵਾਲੇ ਦਰਸ਼ਕਾਂ ਲਈ ਡਿਜਾਈਨ ਕੀਤੇ ਜਾਣੇ ਚਾਹੀਦੇ ਹਨ।

3 ਸਕਿੰਟਾਂ ਵਿੱਚ ਦਰਸ਼ਕਾਂ ਨੂੰ ਲੁਭਾਓ

Snapchatters ਸਮੱਗਰੀ ਨੂੰ ਵੇਖ ਕੇ ਤੇਜ਼ੀ ਨਾਲ ਅੱਗੇ ਵਧਦੇ ਹਨ। ਤੁਹਾਡੇ ਕੋਲ ਇਹ ਸਾਬਤ ਕਰਨ ਲਈ ਲਗਭਗ ਤਿੰਨ ਸਕਿੰਟ ਹੋਣਗੇ ਕਿ ਤੁਹਾਡੀ ਸਮੱਗਰੀ ਉਨ੍ਹਾਂ ਨੂੰ ਉਹ ਅਨੰਦ ਦੇਵੇਗੀ ਜਿਸਦੀ ਉਹ ਭਾਲ ਕਰ ਰਹੇ ਹਨ। ਡਿਸਕਵਰ 'ਤੇ ਸਭ ਤੋਂ ਸਫਲ ਸਮੱਗਰੀ ਵਿੱਚ ਕੁਝ ਨਾ ਕੁਝ ਵਾਪਰ ਰਿਹਾ ਹੁੰਦਾ ਹੈ। ਦਰਸ਼ਕਾਂ ਨੂੰ ਲੰਬੇ ਸਮੇਂ ਤੱਕ ਰੁਝੇ ਰੱਖਣ ਲਈ ਉਨ੍ਹਾਂ ਵੱਲ ਕਾਫ਼ੀ ਧਿਆਨ ਦਿਓ।

ਆਪਣੇ ਕਾਰੋਬਾਰ ਨੂੰ ਵਧਾਉਣ ਲਈ ਅੰਦਰੂਨੀ-ਝਾਤਾਂ ਵਰਤੋ

ਤੁਹਾਡੀ ਸਫਲਤਾ ਸਾਡੀ ਸਫਲਤਾ ਹੈ। ਤੁਹਾਡੇ ਮਾਰਗਦਰਸ਼ਨ ਵਿੱਚ ਮਦਦ ਕਰਨ ਲਈ ਤੁਹਾਡੇ ਕੋਲ ਡੂੰਘੀਆਂ ਅੰਦਰੂਨੀ-ਝਾਤਾਂ, ਪਲੇਟਫਾਰਮ ਬੈਂਚਮਾਰਕ, ਅਕਸਰ ਅੱਪਡੇਟ ਕੀਤੇ ਜਾਂਦੇ ਵਧੀਆ ਢੰਗ-ਤਰੀਕੇ ਅਤੇ ਰੁਝਾਨ ਰਿਪੋਰਟਾਂ ਹੋਣਗੀਆਂ।
Snapchat ਸ਼ੋਅ ਬਣਾਉਣ ਬਾਰੇ ਜਾਣਨ ਲਈ ਇਨ੍ਹਾਂ ਸਰੋਤਾਂ ਨੂੰ ਵੇਖੋ