Snap ਨਕਸ਼ੇ ਉੱਤੇ ਮੇਰੀਆਂ ਥਾਵਾਂ, ਵਿਅਕਤੀਗਤ ਸਿਫ਼ਾਰਸ਼ਾਂ ਲੱਭਣ ਦਾ ਨਵਾਂ ਤਰੀਕਾ

ਟੀਮ Snap ਵੱਲੋਂ

ਬੁੱਧਵਾਰ, 28 ਜੁਲਾਈ 2021 15:00 ਵਜੇ

ਅੱਜ, ਅਸੀਂ Snapchatters ਲਈ Snap ਨਕਸ਼ੇ ਨਾਲ ਦੁਨੀਆ ਦੀ ਪੜਚੋਲ ਕਰਨ ਦਾ ਇੱਕ ਨਵਾਂ ਤਰੀਕਾ ਪੇਸ਼ ਕਰ ਰਹੇ ਹਾਂ।
ਮੇਰੀਆਂ ਥਾਵਾਂ ਦੇ ਨਾਲ਼, Snapchatters 30 ਮਿਲੀਅਨ ਤੋਂ ਵੱਧ ਕਾਰੋਬਾਰਾਂ ਨੂੰ ਲੱਭ ਸਕਦੇ ਹਨ, ਉਨ੍ਹਾਂ ਦੇ ਮਨਪਸੰਦ ਸਥਾਨਕ ਟਿਕਾਣਿਆਂ 'ਤੇ ਜਾ ਸਕਦੇ ਹਨ, ਅਤੇ ਇੱਥੋਂ ਤੱਕ ਕਿ ਉਨ੍ਹਾਂ ਦੇ ਦੋਸਤਾਂ ਅਤੇ ਸੰਸਾਰ ਭਰ ਦੇ Snapchat ਭਾਈਚਾਰੇ ਵੱਲੋਂ ਦਿੱਤੀਆਂ ਵਿਅਕਤੀਗਤ ਸਿਫ਼ਾਰਸ਼ਾਂ ਵੀ ਲੱਭ ਸਕਦੇ ਹਨ।
ਹੁਣ, Snap ਨਕਸ਼ੇ 'ਤੇ ਆਲੇ-ਦੁਆਲੇ ਨਜ਼ਰ ਨਾ ਸਿਰਫ਼ Snapchatters ਨੂੰ ਉਹਨਾਂ ਲੋਕਾਂ ਦੇ ਸੰਪਰਕ ਵਿੱਚ ਰਹਿਣ ਵਿੱਚ ਸਹਾਇਤਾ ਕਰਦੀ ਹੈ ਬਲਕਿ ਜਿਨ੍ਹਾਂ ਦੀ ਉਹ ਫ਼ਿਕਰ ਕਰਦੇ ਹਨ ਅਤੇ ਉਨ੍ਹਾਂ ਨੂੰ ਦੁਨੀਆ ਭਰ ਦੇ ਪ੍ਰੋਗਰਾਮਾਂ ਦੀ ਜਾਣਕਾਰੀ ਵੀ ਰਹਿੰਦੀ ਹੈ, ਪਰ ਨਾਲ਼ ਹੀ ਦੋਸਤਾਂ ਨੂੰ IRL ਨਾਲ਼ ਜੁੜਨ ਵਿੱਚ ਸਹਾਇਤਾ ਲਈ ਹੋਰ ਵੀ ਢੰਗਾਂ ਦੀ ਪੇਸ਼ਕਸ਼ ਵੀ ਕੀਤੀ ਜਾਂਦੀ ਹੈ।
The Infautation ਅਤੇ, Ticketmaster ਦੀਆਂ ਪਰਤਾਂ ਇਸ ਸਾਲ ਦੇ ਅੰਤ ਵਿੱਚ Snap ਨਕਸ਼ੇ 'ਤੇ ਆਉਣ ਨਾਲ, ਇੱਥੇ ਪੜਚੋਲਣ ਦੇ ਬੇਅੰਤ ਤਰੀਕੇ ਹਨ।
ਮੇਰੀਆਂ ਥਾਵਾਂ ਨੂੰ ਵੇਖਣ ਅਤੇ ਆਪਣੇ ਨੇੜਲੀਆਂ ਪ੍ਰਸਿੱਧ ਥਾਵਾਂ ਨੂੰ ਵੇਖਣ ਲਈ, ਆਪਣੇ Snap ਨਕਸ਼ੇ ਦੇ ਹੇਠਾਂ ਨਵੀਆਂ ਥਾਵਾਂ ਦੇ ਬਟਨ 'ਤੇ ਟੈਪ ਕਰੋ।
ਬਲੌਗ 'ਤੇ ਵਾਪਸ ਜਾਓ