ਸਪੌਟਲਾਈਟ 'ਤੇ ਰਚਨਾਤਮਕਤਾ ਨੂੰ ਇਨਾਮ ਦੇਣਾ: ਸਭ ਤੋਂ ਵਧੀਆ Snaps 'ਤੇ ਚਾਨਣ ਪਾਉਣਾ

ਟੀਮ Snap ਵੱਲੋਂ

ਸੋਮਵਾਰ, 23 ਨਵੰਬਰ 2020 13:59 ਵਜੇ

ਸਪੌਟਲਾਈਟ Snapchat ਭਾਈਚਾਰੇ ਵੱਲੋਂ ਬਣਾਈਆਂ ਸਭ ਤੋਂ ਮਨੋਰੰਜਕ Snaps 'ਤੇ ਚਾਨਣ ਪਾਉਂਦੀ ਹੈ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਨ੍ਹਾਂ ਨੂੰ ਕਿਸਨੇ ਬਣਾਇਆ। ਅਸੀਂ ਸਪੌਟਲਾਈਟ ਨੂੰ ਉਸ ਜਗ੍ਹਾ ਦੇ ਤੌਰ 'ਤੇ ਬਣਾਇਆ ਜਿੱਥੇ ਕੋਈ ਵੀ ਸਮੱਗਰੀ ਬਿਨ੍ਹਾਂ ਕਿਸੇ ਜਨਤਕ ਖਾਤੇ ਜਾਂ ਕਿਸੇ ਪ੍ਰਭਾਵਸ਼ੀਲ ਸ਼ਖ਼ਸੀਅਤ ਦੀ ਪੈਰਵੀ ਤੋਂ ਬਗੈਰ ਮਸ਼ਹੂਰ ਹੋ ਸਕਦੀ ਹੈ। Snapchatters ਲਈ ਉਹਨਾਂ ਦੀਆਂ ਬਿਹਤਰੀਨ Snaps ਨੂੰ ਸਾਂਝਾ ਕਰਨ ਅਤੇ Snapchat ਭਾਈਚਾਰੇ ਵਿੱਚੋਂ ਨਜ਼ਰੀਏ ਵੇਖਣ ਲਈ ਇਹ ਇੱਕ ਢੁਕਵੀਂ ਅਤੇ ਮਨੋਰੰਜਨ ਵਾਲੀ ਜਗ੍ਹਾ ਹੈ।

ਸਾਡੀਆਂ ਸਿਫਾਰਸ਼ਾਂ

ਸਾਡਾ ਸਮੱਗਰੀ ਐਲਗੋਰਿਦਮ ਸਭ ਤੋਂ ਵੱਧ ਰੁਝਾਉਣ ਵਾਲੀਆਂ Snaps ਵਿਖਾਉਣ ਦਾ ਕੰਮ ਕਰਦਾ ਹੈ ਜਿਸ ਵਿੱਚ ਤੁਸੀਂ ਦਿਲਚਸਪੀ ਰੱਖਦੇ ਹੋ। ਅਸੀਂ ਸਹੀ ਸਮੇਂ 'ਤੇ ਸਹੀ ਵਿਅਕਤੀ ਨੂੰ ਢੁਕਵੀਆਂ Snaps ਵਿਖਾਉਣ 'ਤੇ ਧਿਆਨ ਦਿੰਦੇ ਹਾਂ। ਅਸੀਂ ਤੁਹਾਡੀਆਂ ਨਿੱਜੀ ਤਰਜੀਹਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਕੇ ਅਜਿਹਾ ਕਰਦੇ ਹਾਂ।

ਸਾਡਾ ਦਰਜਾਬੰਦੀ ਐਲਗੋਰਿਦਮ ਉਨ੍ਹਾਂ ਕਾਰਕਾਂ ਨੂੰ ਵੇਖਦਾ ਹੈ ਜੋ ਦਿਖਾਉਂਦੇ ਹਨ ਕਿ ਲੋਕ ਕਿਸੇ ਵਿਸ਼ੇਸ਼ Snap ਵਿੱਚ ਦਿਲਚਸਪੀ ਰੱਖਦੇ ਹਨ, ਜਿਵੇਂ: ਇਸਨੂੰ ਵੇਖਣ ਵਿੱਚ ਕਿੰਨ੍ਹਾ ਸਮਾਂ ਬਿਤਾਇਆ, ਜੇ ਇਸਨੂੰ ਪਸੰਦ ਕੀਤਾ ਜਾਂਦਾ ਹੈ ਅਤੇ ਜੇ ਇਸਨੂੰ ਦੋਸਤਾਂ ਨਾਲ਼ ਸਾਂਝਾ ਕੀਤਾ ਜਾਂਦਾ ਹੈ। ਇਹ ਨਕਾਰਾਤਮਕ ਕਾਰਕਾਂ ਨੂੰ ਵੀ ਵਿਚਾਰਦਾ ਹੈ, ਸਮੇਤ ਜੇ ਦਰਸ਼ਕ Snap ਨੂੰ ਛੱਡ ਕੇ ਤੇਜ਼ੀ ਨਾਲ ਅੱਗੇ ਲੰਘ ਜਾਵੇ। ਸਪੌਟਲਾਈਟ ਵਿੱਚ ਦਿਸਣ ਵਾਲ਼ੀਆਂ Snaps ਨਿਜੀ, ਵਿਅਕਤੀਗਤ ਖਾਤਿਆਂ ਤੋਂ ਹੋ ਸਕਦੀਆਂ ਹਨ ਜਾਂ ਜਨਤਕ ਪ੍ਰੋਫਾਈਲਾਂ ਅਤੇ ਲੱਖਾਂ ਗਾਹਕਾਂ ਵਾਲ਼ੇ Snap ਸਿਤਾਰਿਆਂ ਦੀਆਂ ਹੋ ਸਕਦੀਆਂ ਹਨ।

ਮਨੋਰੰਜਨ ਦੀਆਂ ਨਵੀਂ ਕਿਸਮਾਂ ਨੂੰ ਵਧਾਉਣਾ

ਉਨ੍ਹਾਂ ਨਵੀਆਂ ਕਿਸਮਾਂ ਦੀ ਸਮੱਗਰੀ ਨੂੰ ਦਿਖਾਉਣ ਵਿੱਚ ਮਦਦ ਕਰਨਾ ਜਿਸ ਵਿੱਚ Snapchatters ਦੀ ਦਿਲਚਸਪੀ ਹੋ ਸਕਦੀ ਹੈ, ਅਤੇ ਖੁਦ ਦੇ ਵਿਚਾਰਾਂ ਉੱਤੇ ਅਸਰ ਪਾਉਣ ਲਈ, ਅਸੀਂ ਵਿਭਿੰਨਤਾ ਨੂੰ ਸਿੱਧਾ ਹੀ ਸਪੌਟਲਾਈਟ ਤਜ਼ਰਬੇ ਵਿੱਚ ਸ਼ਾਮਲ ਕੀਤਾ ਹੈ। ਅਸੀਂ ਇਹ ਯਕੀਨੀ ਬਣਾਉਣ ਲਈ ਸਖਤ ਮਿਹਨਤ ਕਰਦੇ ਹਾਂ ਕਿ ਸਾਡੇ ਅਲਗੋਰਿਦਮ ਵਿਭਿੰਨ ਨਤੀਜਿਆਂ ਨੂੰ ਧਿਆਨ ਵਿੱਚ ਰੱਖਦਿਆਂ ਵਿਕਸਤ ਕੀਤੇ ਗਏ ਹਨ।

ਅਸੀਂ ਇਸਨੂੰ ਕੁਝ ਤਰੀਕਿਆਂ ਨਾਲ਼ ਕਰਦੇ ਹਾਂ, ਜਿਸ ਵਿੱਚ ਵਿਭਿੰਨ ਸਿਖਲਾਈ ਡੇਟਾ ਸੈੱਟਾਂ ਦੀ ਵਰਤੋਂ ਕਰਦਿਆਂ ਸਾਡੇ ਐਲਗੋਰਿਦਮਿਕ ਮਾਡਲਾਂ ਨੂੰ ਬਣਾਉਣਾ ਅਤੇ ਪੱਖਪਾਤ ਅਤੇ ਵਿਤਕਰੇ ਲਈ ਸਾਡੇ ਮਾਡਲਾਂ ਦੀ ਜਾਂਚ ਕਰਨਾ ਸ਼ਾਮਲ ਹੈ। ਅਸੀਂ ਇਹ ਯਕੀਨੀ ਬਣਾਉਣ ਲਈ ਕਿ “ਸਪੌਟਲਾਈਟ” ਵਿੱਚ ਤੁਹਾਨੂੰ ਨਵੇਂ ਅਤੇ ਵਿਭਿੰਨ ਮਨੋਰੰਜਨ ਦਿਸਣ, ਇਸ ਲਈ ਅਸੀਂ “ਪੜਚੋਲ” ਕਰਨ ਦੀਆਂ ਵਿਧੀਆਂ ਦੀ ਵੀ ਵਰਤੋਂ ਕਰਦੇ ਹਾਂ। ਇਹ ਤਰੀਕਾ ਨਿਰਮਾਤਾਵਾਂ ਦੇ ਵਿਸ਼ਾਲ ਸਮੂਹ ਵਿੱਚ ਵਿਚਾਰਾਂ ਨੂੰ ਵਧੇਰੇ ਨਿਰਪੱਖਤਾ ਨਾਲ ਵੰਡਦਾ ਹੈ। ਅਤੇ, ਇਹ ਸਾਡੇ ਐਲਗੋਰਿਦਮਿਕ ਮਾਡਲਾਂ ਨੂੰ ਸਿਖਾਉਂਦਾ ਹੈ ਕਿ ਵਿਭਿੰਨਤਾ ਅਤੇ ਵੱਖ ਵੱਖ ਵਿਚਾਰਾਂ ਨੂੰ ਸ਼ਾਮਲ ਕਰਨਾ ਉਨ੍ਹਾਂ ਦੇ ਜੱਦੀ ਕੰਮ ਦਾ ਹਿੱਸਾ ਹੋਣਾ ਚਾਹੀਦਾ ਹੈ।

ਉਦਾਹਰਨ ਦੇ ਲਈ, ਜੇ ਤੁਸੀਂ ਸਾਨੂੰ ਸਪੌਟਲਾਈਟ ਵਿੱਚ ਦਿਖਾਉਂਦੇ ਹੋ ਕਿ ਤੁਹਾਨੂੰ ਸੱਚਮੁੱਚ ਕੁੱਤੇ ਪਸੰਦ ਹਨ, ਅਸੀਂ ਤੁਹਾਨੂੰ ਮਨੋਰੰਜਕ ਕਤੂਰਿਆਂ ਵਾਲੀਆਂ Snaps ਆਨੰਦ ਲਈ ਦੇਣਾ ਚਾਹੁੰਦੇ ਹਾਂ! ਪਰ, ਅਸੀਂ ਇਹ ਵੀ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਅਸੀਂ ਤੁਹਾਨੂੰ ਹੋਰ ਕਿਸਮਾਂ ਦੀ ਸਮੱਗਰੀ, ਹੋਰ ਰਚਨਾਕਾਰਾਂ ਅਤੇ ਹੋਰ ਨੇੜਲੇ ਦਿਲਚਸਪੀ ਵਾਲ਼ੇ ਖੇਤਰਾਂ ਨੂੰ ਵੀ ਦਿਖਾਈਏ, ਜਿਵੇਂ ਕਿ ਉਹ ਰਚਨਾਕਾਰ ਜੋ ਕੁਦਰਤ ਵੱਲ ਧਿਆਨ ਦਿੰਦੇ ਹਨ, ਯਾਤਰਾ ਉੱਤੇ ਵੀਡੀਓਜ਼ ਜਾਂ ਸਿਰਫ਼ ਹੋਰ ਜਾਨਵਰਾਂ ਬਾਰੇ ਵੀਡੀਓਜ਼ ਬਣਾਉਂਦੇ ਹਨ।

ਰਚਨਾਤਮਕਤਾ ਦਾ ਇਨਾਮ

ਸਪੌਟਲਾਈਟ ਨਿਰਪੱਖ ਅਤੇ ਮਜ਼ੇਦਾਰ ਢੰਗ ਨਾਲ਼ ਰਚਨਾਤਮਕਤਾ ਨੂੰ ਇਨਾਮ ਦੇਣ ਲਈ ਡਿਜ਼ਾਈਨ ਕੀਤੀ ਗਈ ਹੈ, ਅਤੇ ਅਸੀਂ ਹਰ ਮਹੀਨੇ Snapchatters ਨੂੰ ਮਿਲੀਅਨ ਵਿੱਚੋਂ ਵੰਡ ਰਹੇ ਹਾਂ। Snapchatters 16 ਜਾਂ ਇਸ ਤੋਂ ਵੱਧ ਉਮਰ ਦੇ ਹੋਣੇ ਚਾਹੀਦੇ ਹਨ, ਅਤੇ ਜਿੱਥੇ ਲਾਗੂ ਹੋਵੇ, ਉਹਨਾਂ ਨੂੰ ਪੈਸੇ ਕਮਾਉਣ ਲਈ ਮਾਪਿਆਂ ਦੀ ਸਹਿਮਤੀ ਪ੍ਰਾਪਤ ਹੋਣੀ ਚਾਹੀਦੀ ਹੈ।

ਕਮਾਈ ਮਲਕੀਅਤ ਫਾਰਮੂਲੇ ਰਾਹੀਂ ਨਿਰਧਾਰਤ ਕੀਤੀ ਜਾਂਦੀ ਹੈ ਜੋ Snapchatters ਨੂੰ ਮੁੱਖ ਤੌਰ 'ਤੇ ਉਸ ਦਿਨ (ਪ੍ਰਸ਼ਾਤ ਸਮੇਂ ਮੁਤਾਬਕ) ਦੀਆਂ ਹੋਰ Snaps ਦੇ ਪ੍ਰਦਰਸ਼ਨ ਦੀ ਤੁਲਨਾ ਵਿੱਚ Snap ਵੱਲੋਂ ਦਿੱਤੇ ਗਏ ਵਿਲੱਖਣ ਵੀਡੀਓ ਦਿਰ੍ਸ਼ਾਂ ਦੀ ਕੁੱਲ ਗਿਣਤੀ ਦੇ ਅਧਾਰ 'ਤੇ ਪ੍ਰਦਾਨ ਕਰਦਾ ਹੈ। ਬਹੁਤ ਸਾਰੇ Snapchatters ਹਰ ਦਿਨ ਕਮਾਉਣਗੇ, ਅਤੇ ਉਹ ਜੋ ਇਸ ਸਮੂਹ ਦੇ ਅੰਦਰ ਸਿਖਰ ਦੀਆਂ Snaps ਤਿਆਰ ਕਰਦੇ ਹਨ ਉਨ੍ਹਾਂ ਦੀ ਸਿਰਜਣਾਤਮਕਤਾ ਲਈ ਸਭ ਤੋਂ ਵੱਧ ਕਮਾਈ ਕਰਨਗੇ।  ਅਸੀਂ ਧੋਖਾਧੜੀ ਵਾਲੀ ਸਰਗਰਮੀ ਦੀ ਨਿਗਰਾਨੀ ਕਰਦੇ ਹਾਂ ਤਾਂ ਜੋ ਇਹ ਪੱਕਾ ਕੀਤਾ ਜਾ ਸਕੇ ਕਿ ਅਸੀਂ ਸਿਰਫ Snaps ਨਾਲ ਪ੍ਰਮਾਣਿਕ ​​ਸ਼ਮੂਲੀਅਤ ਦਾ ਹਿਸਾਬ ਰੱਖਦੇ ਹਾਂ। ਸਾਡੇ ਫਾਰਮੂਲੇ ਵਿੱਚ ਸਮੇਂ ਸਮੇਂ 'ਤੇ ਫ਼ੇਰਬਦਲ ਕੀਤਾ ਜਾ ਸਕਦਾ ਹੈ।

ਸਪੌਟਲਾਈਟ ਵਿੱਚ ਦਿਸਣ ਲਈ, ਸਾਰੀਆਂ Snaps ਨੂੰ ਸਾਡੀਆਂ ਭਾਈਚਾਰਕ ਸੇਧਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਜੋ ਕਿ ਗਲਤ ਜਾਣਕਾਰੀ ਦੇ ਫੈਲਣ 'ਤੇ ਪਾਬੰਦੀ ਲਗਾਉਂਦੀਆਂ ਹਨ (ਸਾਜ਼ਿਸ਼ ਦੇ ਸਿਧਾਂਤ ਸਮੇਤ), ਗੁਮਰਾਹ ਕਰਨ ਵਾਲ਼ੀ ਸਮੱਗਰੀ, ਨਫਰਤ ਭਰਿਆ ਭਾਸ਼ਣ, ਅਸ਼ਲੀਲ ਜਾਂ ਨੰਗੇਜ਼ ਸਮੱਗਰੀ, ਧੌਂਸਪੁਣਾ, ਸਤਾਉਣਾ, ਹਿੰਸਾ, ਅਤੇ ਹੋਰ ਬਹੁਤ ਕੁਝ। ਅਤੇ, ਸਪੌਟਲਾਈਟ ਵਿੱਚ ਸਪੁਰਦ ਕੀਤੀਆਂ Snaps ਨੂੰ ਵੀ ਸਾਡੀਆਂ ਸਪੌਟਲਾਈਟ ਸੇਧਾਂ, ਸੇਵਾ ਦੀਆਂ ਮਦਾਂ, ਅਤੇ ਸਪੌਟਲਾਈਟ ਮਦਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

ਬਲੌਗ 'ਤੇ ਵਾਪਸ ਜਾਓ