ਪ੍ਰੋਫਾਈਲਾਂ ਵਿੱਚ 3D Bitmoji

ਟੀਮ Snap ਵੱਲੋਂ

ਸੋਮਵਾਰ, 02 ਅਗਸਤ 2021 19:00 ਵਜੇ

Bitmoji ਪ੍ਰੋਫਾਈਲਾਂ ਵਿੱਚ 3D Bitmoji ਰਾਹੀਂ Snap ਦੀਆਂ ਪ੍ਰੋਫਾਈਲਾਂ ਨੂੰ ਇੱਕ ਨਵਾਂ ਰੂਪ ਅਤੇ ਨਵੀਂ ਦਿਸ਼ਾ ਦਿੱਤੀ ਜਾ ਰਹੀ ਹੈ।

ਹੁਣ, Snapchatters ਖ਼ੁਦ ਨੂੰ ਹੋਰ ਜ਼ਿਆਦਾ ਵੱਖਰੇ ਢੰਗਾਂ ਨਾਲ਼ ਜ਼ਾਹਰ ਕਰ ਸਕਦੇ ਹਨ, ਜਿਸ ਵਿੱਚ ਚੁਣਨ ਲਈ ਸਰੀਰ ਦੇ ਅੰਦਾਜ਼, ਚਿਹਰੇ ਦੇ ਭਾਵ, ਇਸ਼ਾਰਿਆਂ ਅਤੇ ਬੈਕਗ੍ਰਾਊਂਡਾਂ ਦੇ 1,200 ਤੋਂ ਵੱਧ ਸੰਜੋਗ ਹਨ।

ਸ਼ਾਂਤੀ ਦੇ ਚਿੰਨ੍ਹਾਂ ਅਤੇ ਪ੍ਰਾਰਥਨਾ ਵਾਲ਼ੇ ਹੱਥਾਂ ਤੋਂ ਲੈ ਕੇ ਸੁੰਦਰ ਨਜ਼ਾਰੇ ਵਾਲ਼ੇ ਬੀਚਾਂ ਅਤੇ ਪ੍ਰਚਲਿਤ ਜਾਨਵਰਾਂ ਦੇ ਪ੍ਰਿੰਟ ਬੈਕਗ੍ਰਾਊਂਡਾਂ ਤੱਕ – Snapchatters ਹੁਣ ਆਪਣੇ ਹਰ ਮਿਜ਼ਾਜ ਨਾਲ਼ 3D Bitmoji ਦਾ ਮੇਲ ਕਰ ਸਕਦੇ ਹਨ।

Snapchatters ਆਪਣੇ 3D Bitmoji ਨੂੰ Snap ਪ੍ਰੋਫਾਈਲਾਂ ਅਤੇ ਦੋਸਤੀ ਦੀਆਂ ਪ੍ਰੋਫਾਈਲਾਂ ਵਿੱਚ ਦੇਖ ਸਕਦੇ ਹਨ, ਅਤੇ ਉਹਨਾਂ ਕੋਲ਼ ਆਪਣੇ ਵਿਉਂਤੇ 3D Bitmoji ਨੂੰ ਆਪਣੇ ਦੋਸਤਾਂ ਨਾਲ਼ Snapchat 'ਤੇ ਜਾਂ ਉਸ ਤੋਂ ਬਾਹਰ ਸਾਂਝਾ ਕਰਨ ਦਾ ਵਿਕਲਪ ਹੋਵੇਗਾ।

ਕੀ ਤੁਸੀਂ ਅਜੇ ਤੱਕ ਆਪਣਾ Bitmoji ਸਥਾਪਤ ਨਹੀਂ ਕੀਤਾ? ਸ਼ੁਰੂ ਕਰਨ ਲਈ ਸਾਡੇ ਸਹਾਇਤਾ ਪੰਨੇ 'ਤੇ ਜਾਓ।

ਬਲੌਗ 'ਤੇ ਵਾਪਸ ਜਾਓ