ਸਪੌਟਲਾਈਟ ਸਮੱਗਰੀ ਦੇ ਉੱਤਮ ਅਭਿਆਸ

ਸਪੌਟਲਾਈਟ ਦੀਆਂ ਸਭ ਤੋਂ ਮਸ਼ਹੂਰ ਸ਼੍ਰੇਣੀਆਂ ਲਈ ਰੁਝੇਵੇਂ ਵਾਲ਼ੀ ਸਮੱਗਰੀ ਕਿਵੇਂ ਬਣਾਈਏ ਇਸ ਬਾਰੇ ਕੁਝ ਸੁਝਾਅ ਇੱਥੇ ਹਨ:

ਕਾਮੇਡੀ, ਸ਼ਰਾਰਤਾਂ, ਨਕਾਮੀਆਂ, ਅਤੇ ਮੀਮਜ਼

 • ਹੁਣੇ ਅਧਾਰ ਸਥਾਪਤ ਕਰੋ

 • ਕਿਰਦਾਰਾਂ ਨੂੰ ਪੇਸ਼ ਕਰਨ ਅਤੇ ਪ੍ਰਸੰਗ ਸਥਾਪਤ ਕਰਨ ਲਈ ਲਿਖਤ ਦੀ ਵਰਤੋਂ ਕਰੋ

 • ਰਚਨਾਤਮਕ ਸੈਟਿੰਗਾਂ ਅਤੇ ਅਸਲ ਵਿਚਾਰਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ

 • ਦਿਲਚਸਪ ਕੋਣਾਂ ਅਤੇ ਟਿਕਾਣਿਆਂ ਨੂੰ ਕੈਪਚਰ ਕਰੋ

 • ਵਿਲੱਖਣ ਹੁਨਰਾਂ ਅਤੇ ਯੋਗਤਾਵਾਂ ਨੂੰ ਦਿਖਾਓ

ਭੋਜਨ

 • ਇਸਨੂੰ ਉਜਾਗਰ ਕਰੋ: ਚਮਕਦਾਰ, ਸਪੱਸ਼ਟ ਰੰਗ ਵਰਤੋ, ਅਤੇ ਉਹ ਬੈਕਗ੍ਰਾਉਂਡ ਚੁਣੋ ਜੋ ਤੁਹਾਡੇ ਵਿਸ਼ੇ 'ਤੇ ਜ਼ੋਰ ਦਿੰਦਾ ਹੈ—ਇੱਕ ਵਿਪਰੀਤ ਰੰਗ, ਇੱਕ ਵਧੀਆ ਪੈਟਰਨ, ਜਾਂ ਕੋਈ ਭੋਜਨ ਵੀ!

 • ਮਦਦਗਾਰ ਜਾਣਕਾਰੀ ਦੇ ਨਾਲ਼ ਵਿਆਖਿਆ ਵਾਲੀ ਲਿਖਤ ਸ਼ਾਮਲ ਕਰੋ

 • ਮੁੱਖ ਕੋਰਸ 'ਤੇ ਜਾਓ (ਭੋਜਨ!) ਇੱਕਠੀ ਕੀਤੀ ਥੋੜ੍ਹੀ ਸਮੱਗਰੀ ਦੇ ਨਾਲ਼ ਜਿੰਨ੍ਹੀ ਛੇਤੀ ਹੋ ਸਕੇ

ਸੰਤੋਖਜਨਕ ਅਤੇ ASMR

 • ਸ਼ੁਰੂ ਤੋਂ ਲੈ ਕੇ ਅੰਤ ਤੱਕ, ਸੰਤੋਖਜਨਕ ਵਿਜ਼ੂਅਲਾਂ ਜਾਂ ASMR ਸਾਊਂਡਜ਼ ਨੂੰ ਉਹਨਾਂ ਦੇ ਸਮੁੱਚੇ ਰੂਪ ਵਿੱਚ ਪੇਸ਼ ਕਰੋ, ਭਾਵੇਂ ਤੁਹਾਨੂੰ ਫੁਟੇਜ ਨੂੰ ਤੇਜ਼ ਹਾਂ ਹੌਲ਼ੀ ਕਰਨਾ ਪਵੇ

 • ਆਪਣੇ ਵੀਡੀਓ ਦੇ ਵਿਸ਼ੇ ਨੂੰ ਸਾਫ਼ ਅਤੇ ਪੂਰੇ-ਫਰੇਮ ਵਿੱਚ ਦਿਖਾਓ ਜਿਸ ਕਰਕੇ ਧਿਆਨ ਨਾ ਭਟਕੇ

 • ਨਵੀਨਤਾ ਕੁੰਜੀ ਹੈ। ਆਮ, ਅਸਾਨੀ ਨਾਲ਼ ਪਹੁੰਚਯੋਗ, ਜਾਂ ਦੁਹਰਾਉਣਯੋਗ ਪ੍ਰਭਾਵਾਂ ਦੀ ਵਰਤੋਂ ਤੋਂ ਬਚੋ

 • ਸੰਤੋਖਜਨਕ ਸਮੱਗਰੀ ਲਈ ਸੰਗੀਤ ਮਦਦਗਾਰ ਹੋ ਸਕਦਾ ਹੈ, ਪਰ ਵਾਧੂ ਆਡੀਓ ਦੀ ਵਰਤੋਂ ਕਰਕੇ ASMR ਵਿੱਚ ਫ਼ਰਕ ਪਾਉਣਾ ਜ਼ਰੂਰੀ ਨਹੀਂ ਹੈ

ਟਿਊਟੋਰਿਅਲਾਂ, DIY, ਕਲਾਵਾਂ ਅਤੇ ਸ਼ਿਲਪਕਾਰੀਆਂ

 • ਬੋਲ ਕੇ ਜਾਂ ਲਿਖਤੀ ਤੌਰ 'ਤੇ ਦਰਸ਼ਕਾਂ ਅੱਗੇ ਤੁਰੰਤ ਹੀ ਵਿਚਾਰ ਪੇਸ਼ ਕਰੋ ਇਹ ਦੱਸਦੇ ਹੋਏ ਕਿ ਉਹ ਅਸਲ ਵਿੱਚ ਕੀ ਸਿੱਖਣ ਜਾ ਰਹੇ ਹਨ

 • ਇੱਕੋ ਵਾਰ 'ਚ ਹੀ ਪੂਰਾ ਪੇਸ਼ ਨਾ ਕਰੋ! ਆਪਣੀ Snap ਦੇ ਅੰਤ ਵਿੱਚ ਨਾਟਕੀ ਪ੍ਰਗਟਾਵੇ ਲਈ ਆਖਰੀ ਚੀਜ਼ ਜਾਂ ਨਤੀਜਾ ਸੁਰੱਖਿਅਤ ਕਰੋ (ਬਹੁਤ ਜਲਦੀ ਪ੍ਰਗਟ ਕਰਨਾ ਜਲਦੀ ਛੱਡਣ ਦਾ ਕਾਰਨ ਬਣ ਸਕਦਾ ਹੈ)

 • ਚਮਕਦਾਰ, ਰੰਗੀਨ ਵਿਸ਼ਿਆਂ ਅਤੇ ਰਚਨਾਤਮਕ ਸੈਟਿੰਗਾਂ ਦਾ ਉਲੇਖ ਕਰੋ।

 • ਅਸਲ ਵਿਚਾਰਾਂ ਅਤੇ ਕਾਢਕਾਰੀ ਤਰੀਕਿਆਂ ਨੂੰ ਉਜਾਗਰ ਕਰੋ। ਤੁਹਾਡੇ ਵਿੱਚ ਮੌਜੂਦ ਕਿਸੇ ਵੀ ਵਿਲੱਖਣ ਹੁਨਰ ਜਾਂ ਖਾਸੀਅਤ ਨੂੰ ਦਿਖਾਉਣ ਦਾ ਇਹ ਇੱਕ ਵਧੀਆ ਸਮਾਂ ਹੈ!

 • ਜੇ ਤੁਸੀਂ ਬੈਕਗ੍ਰਾਉਂਡ ਸੰਗੀਤ ਸ਼ਾਮਲ ਕਰਦੇ ਹੋ, ਤਾਂ ਆਡੀਓ ਗਾਣੇ ਵਿੱਚ ਤਬਦੀਲੀਆਂ ਦੇ ਨਾਲ਼ ਮਹੱਤਵਪੂਰਨ ਆਨ-ਸਕ੍ਰੀਨ ਪਲਾਂ ਦਾ ਸਮਕਾਲੀਕਰਨ ਕਰੋ

 • ਪੂਰੀ ਪ੍ਰਕਿਰਿਆ ਨੂੰ ਸ਼ੁਰੂ ਤੋਂ ਅੰਤ ਤੱਕ ਦਿਖਾਓ ਤਾਂ ਜੋ ਦਰਸ਼ਕ ਲੋੜੀਂਦੇ ਕਦਮ ਸਿੱਖ ਸਕਣ, ਅਤੇ ਨਿਰਦੇਸ਼ਾਂ ਨੂੰ ਸ਼ਾਮਲ ਕਰਨਾ ਨਾ ਭੁੱਲੋ।

ਸ਼ਿੰਗਾਰ ਅਤੇ ਸੁੰਦਰਤਾ

 • ਆਪਣੇ ਚਿਹਰੇ ਨੂੰ ਸਾਫ਼ ਤੌਰ 'ਤੇ ਵਿਖਾਓ ਜਿਸ ਨਾਲ਼ ਤੁਹਾਡੇ ਦਰਸ਼ਕਾਂ ਪੂਰਾ ਪ੍ਰਭਾਵ ਵੇਖ ਸਕਣ

 • ਕੁਝ ਵੱਡਾ ਕਰੋ! ਨਾਟਕੀ ਪ੍ਰਭਾਵ ਇਸ ਸ਼੍ਰੇਣੀ ਵਿੱਚ ਵਧੀਆ ਪ੍ਰਦਰਸ਼ਨ ਕਰ ਸਕਦੇ ਹਨ, ਖਾਸਕਰ ਜਦੋਂ ਉਨ੍ਹਾਂ ਵਿੱਚ ਚਮਕਦਾਰ, ਰੌਚਕ ਰੰਗ ਹੁੰਦੇ ਹਨ

 • ਬੈਕਗ੍ਰਾਉਂਡ ਸੰਗੀਤ ਇਸ ਤਰ੍ਹਾਂ ਦੀ ਸਮੱਗਰੀ ਵਿੱਚ ਬਹੁਤ ਕੁਝ ਸ਼ਾਮਲ ਕਰਦਾ ਹੈ

ਡਾਂਸ ਅਤੇ ਚੁਣੌਤੀਆਂ

 • ਡਾਂਸ ਅਤੇ ਚੁਣੌਤੀ ਦੀਆਂ ਵੀਡੀਓਜ਼ ਭਾਗੀਦਾਰੀ ਦੇ ਅਨੁਭਵ ਹਨ: ਜਦੋਂ ਤੁਸੀਂ ਅੱਕਣਾ ਜਾਂ ਨੀਰਸ ਨਹੀਂ ਹੋਣਾ ਚਾਹੁੰਦੇ, Snaps ਜਿਨ੍ਹਾਂ ਨੂੰ ਅਸਾਨੀ ਨਾਲ਼ ਦੁਹਰਾਇਆ ਜਾ ਸਕਦਾ ਹੈ ਉਨ੍ਹਾਂ ਨਾਲ ਦਰਸ਼ਕ ਨਜ਼ਾਰੇ ਲੈਂਦੇ ਹਨ

 • ਆਪਣੀ ਚੁਣੌਤੀ ਨੂੰ ਤੁਰੰਤ ਸਥਾਪਤ ਕਰੋ, ਜਾਂ ਤਾਂ ਇਸਨੂੰ ਇੱਕ ਨਾਂ ਦੇ ਕੇ ਜਾਂ ਨਿਯਮ ਲਗਾ ਕੇ

 • ਨਵਾਂ ਸਪੌਟਲਾਈਟ ਪ੍ਰਚਲਨ ਸਥਾਪਤ ਕਰਨ ਲਈ ਆਪਣੇ ਅਸਲ ਡਾਂਸ ਨੇਮਾਂ ਜਾਂ ਚੁਣੌਤੀਆਂ ਨੂੰ ਲਿਆਓ